ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੨ ). ਓਸ ਵੇਲੇ ਚਾਨਣ ਅਜੇ ਚੰਗੀ ਤਰਾਂ ਨਹੀਂ ਹੋਇਆ ਸੀ, ਮੈਂ ਬਾਣੀ ਪੜ੍ਹਦੀ ਅਤੇ ਪਾਠ ਕਰਦੀ ਠੰਢੀ ਠੰਢੀ ਹਵਾ ਭਖਦੀ ਕੁਝ ਦੂਰ ਨਿਕਲ ਗਈ, ਅੱਗੇ ਮੈਂ ਸਰਰ ਕਰਕੇ ਇਕ ਹਰਨ ਨੂੰ ਲੰਘਦੇ ਅਤੇ ਉਸ ਦੇ ਮਗਰ ਤਿੰਨਾਂ ਪਠਾਣਾਂ ਨੂੰ ਘੋੜਿਆਂ ਤੇ ਸਵਾਰ ਭੱਜੇ ਆਉਦੇ ਜੇ ਦੇਖਿਆ | ਹਰਨ ਤਾਂ ਨਿਕਲ ਗਿਆ। ਪਰ ਪਠਾਣਾਂ ਨੇ ਮੈਨੂੰ ਘੇਰ ਲਿਆ, ਮੈਂ ਆਪਦੀ ਕਟਾਰ ਕੱਢਕੇ ਇਕ ਨੂੰ ਫੱਟੜ ਕੀਤਾ,ਪਰ ਏਹਨਾਂ ਦੋਹਾਂ ਨੇ ਮੇਰੀ ਕਟਾਰ ਖੋਹ ਕੇ ਮੇਰੀਆਂ ਮੁਸ਼ਕਾਂ ਬੰਨ ਲਈਆਂ ਅਤੇ ਗੰਢ ਜੇਹੀ ਬੰਨ ਕੇ ਘੋੜੇ ਤੇ ਸੁੱਟ ਕੇ ਲੈ ਭੱਜੇ । ਏਹਨਾਂ ਦਾ ਸਾਥੀ ਜੋ ਮੇਰੀ ਕਟਾਰ ਨਾਲ ਜ਼ਖਮੀ ਹੋਇਆ ਸੀ ਰਾਹ ਵਿਚ ਮਰ ਗਿਆ | ੫ਤਸ਼ਾਹ ! ਏਹਨਾਂ ਨੇ ਮੇਰੇ ਉੱਤੇ ਵੱਡਾ ਧੱਕਾ ਕੀਤਾ ਹੈ | ਅ੫ ਨਿਆਇਕਰੀ ਹੋ, ਮੇਰਾ ਨਿਆਓ ਕਰੋ ਅਤੇ ਮੇਰੀ ਜਾਨ ਬਖਸ਼ੀ ਕਰਕੇ ਮੈਨੂੰ ਮੇਰੇ ਘਰ ਪੁਚਾ ਦਿਓ । ਮੇਰੀ ਮਾਂ ਦਾ ਹੋਰ ਕੋਈ ਪੱਤ ਧੀ ਨਹੀਂ ਅਤੇ ਉਸ, ਦੀ ਜ਼ਿੰਦਗੀ ਦਾ ਸਹਾਰਾ ਕੇਵਲ ਮੈਂ ਹੀ ਹਾਂ ॥ | ਕੁੜੀ ਦੀਆਂ ਗੱਲਾਂ ਸੁਣਨੇ ਬਾਦਸ਼ਾਹ ਨੇ ਅੱਖਾਂ ' ਲਲ ਕਰਕੇ ਦੋਹਾਂ ਪਠਾਣਾਂ ਵੱਲ ਤੱਕਿਆ | ਓਹ ਦੋਵੇਂ ਝੱਟ ਗੋਡਿਆਂ ਦੇ ਭਾਰ ਹੋ ਗਏ ਅਤੇ ਕਹਿਣ ਲੱਗੇ: ਹਜ਼ੂਰ ! ਅਸੀ ਸੋਚਆ ਕਿ ਏਹ ਹਰ ਸਾਡੇ : ਸ਼ਹਿਨਸ਼ਾਹ ਦੀ ਲੋਂ ਡੀ ਬਣਨ ਦੇ ਯੋਗ ਹੈ ਏਸ ਲਈ ਫੱੜ ਲਿਆਏ । ਬਾਦਸ਼ਾਹ ਚੁੱਪ ਕਰ ਗਿਆ ਅਤੇ ਫੇਰ ਇਕ