ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸਤਿਗੁਰਪ੍ਰਸਾਦਿ॥

ਬੀਬੀ

ਰਣਜੀਤ ਕੌਰ

——————ਦਾ ਪ੍ਰਸੰਗ——————


੧-ਕਾਂਡ

ਭਾਰਤ ਦੇ ਵਸਨੀਕਾਂ ਵਿਚ ਏਹ ਪੁਰਤਨ ਚਾਲ ਮੁਢ ਤੋਂ ਤੁਰੀ ਆਉਂਦੀ ਹੈ, ਕਿ ਜਿਥੇ ਕਿਥੇ ਕੋਈ ਭਜਨੀਕ ਹੋਇਆ ਹੋਵੇ ਉਸ ਅਸਥਾਨ ਨੂੰ "ਤੀਰਥ" ਦੀ ਪਦਵੀ ਦੇ ਦੇਂਦੇ ਹਨ। ਭਾਵੇਂ ਭਗਤਿ ਦਾ ਵਿਦਯਮਾਨ ਹੋਣਾ ਹੀ ਤੀਰਥ ਹੈ, ਪਰ ਲੋਕ ਮਹਾਂਪੁਰਸ਼ ਦੇ ਪ੍ਰਲੋਕ ਗਮਨ ਪਿੱਛੋਂ ਅਸਥਾਨ ਦੀ ਮਹਿਮਾਂ ਅਰ ਪੂਜਨ ਕਰਨ ਲਗ ਪੈਂਦੇ ਹਨ। ਅਜੇਹੇ ਅਸਥਾਨਾਂ ਵਿਚੋਂ ਹਰਦੁਆਰ ਬੀ ਇੱਕ ਪਰਮ ਪਵਿਤ੍ਰ ਪੂਜਨੀਕ 'ਤੀਰਥ' ਪ੍ਰਸਿੱਧ ਹੈ। ਅੰਗ੍ਰੇਜ਼ੀ ਰਾਜ ਤੋਂ ਪਹਿਲਾਂ ਹਰਦੁਆਰ ਦੀ ਤੀਰਥ