ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੨੦ ) ਬਠਾਯਾ ਗਿਆ, ਅਤਿ ਪਸੰਨਤਾ, ਉਤਸ਼ਾਹ ਅਤੇ ਦਿਲੀ ਆਨੰਦ ਦੀ ਖੁਸ਼ੀ ਨਲ ਲਾਲ ਹੋਏ ਹੋਏ ਦਿਲਜੀਤ ਸਿੰਘ ਦੇ ਮਾਤਾ ਪਿਤਾ ਵੀ ਅੱਗੇ ਹੋ ਬੈਠੇ ਅਤੇ ਰਣਜੀਤ ਕੌਰ ਦੀ ਮਾਂ ਅਪਣੀ ਬਚੜੀ ਦੇ ਵਿਛੋੜੇ ਦੇ ਸਮੇਂ ਨੂੰ ਯਾਦ ਕਰਕੇ ਜਲ ਪੁਰਤ ਹੋਈਆਂ ਹੋਈਆਂ ਅੱਖੀਆਂ ਨਾਲ ਆਪਣੀ ਪਿਆਰੀ ਸਪੱਤੀ ਨੂੰ ਲੈਣ ਵਾਸਤੇ ਅੰਦਰ ਗਈ । | ਰਣਜੀਤ ਕੌਰ ਦੀ ਮਾਤਾ ਨੂੰ ਕੋਠੜੀ ਦੇ ਅੰਦਰ ਗਿਆਂ ਕਈ ਪਲ ਹੋ ਗਏ, ਗਿਆਨੀ ਜੀ ਘਬਰਾ ਰਹੇ ਹਨ, ਵਰ ਵਿਆਕੁਲ ਹੋ ਰਿਹਾ ਹੈ, ਵਰ ਦੇ ਮਾਤਾ ਪਿਤਾ ਕਾਹਲੇ ਪੈ ਰਹੇ ਹਨ, ਸਾਰੀ ਸੰਗਤ ਉਡੀਕ ਵਿਚ ਬੈਠੀ ਹੈ, ਪਰ ਰਣਜੀਤ ਕੌਰ ਦੀ ਮਾਤਾ ਅਜਤਕ ਨਹੀਂ ਆਈ ਇਕ ਸਿੱਖ ਨੂੰ ਅੰਦਰ ਭੇਜਿਆ ਕਿ 7, ਕੁਝ ਪਲ ਉਡੀਕ ਕੇ ਇਕ ਹੋਰ ਭੇਜਆ ਗਿਆ, ਫੇਰ ਇਕ ਹੋਰ, ਪਰ ਜੋ ਜਾਂਦਾ ਹੈ ਮੁੜ ਕੇ ਨਹੀਂ ਆਉਂਦਾ । ਅੰਤ ਧੜਕਦੇ ਕਲੇਜੇ ਨਾਲ ਵਰ ਦੇ ਪਿਤਾ ਜੀ ਅੰਦਰ ਗਏ ਅਤੇ ਅੰਦਰ ਵੜਦਿਆਂ ਹੀ ਅਚਰਜ ਝਕ ਦੇਖਿਆ। ਪੰਜ ਛੇ ਸਿੱਖ ਨੂੰ ਝੂਣੇ ਹੋ ਕੇ ਸਿਰ ਨੀਵੇਂ ਪਾਈ ਬੈਠੇ ਹਨ, ਰਣਜੀਤ ਕੌਰ ਦੇ ਕੱਪੜੇ ਅਤੇ ਥੋਹੜੇ ਜੇਹੇ ਗਹਿਣੇ ਪਏ ਹੋਏ ਹਨ, ਰਣਜੀਤ ਕੌਰ ਦੀ ਮਾਤਾ ਸਾਹਮਣੀ ਕੰਧ ਨਲ ਡਿੱਗੀ ਹੋਈ ਸੁਦਾਈਆਂ 3 ਪਈ ਹੈ ਅਤੇ ਓਸਦੀਆਂ ਅਧ ਖੁਲਅi ਅੱਖੀਆਂ ਤੋਂ ਜਾਪਦਾ ਹੈ ਕਿ ਐਸ ਵੇਲੇ ਓਸਦੀ ਹੋਸ਼ ਟਿਕਾਣੇ ਨਹੀਂ । ਪਰ ਰਣਜੀਤ ਕੌਰ- ਏਸ ਸਰੇ ਅਡੰਬਰ ਦੀ ਜੋੜ-ਰਣਜੀਤ ਕੌਰ