ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬)

ਡੇਰੇਦਾਰ ਬਣ ਗਏ ਸਨ । ਜਦੋਂ ਕਾਬਲ ਦੇ ਪਾਤਸ਼ਾਹ ਅਹਿਮਦ ਸ਼ਾਹ ਦੁੱਰਾਨੀ ਨੇ ਪੰਜਾਬ ਨੂੰ ਉਜਾੜ ਪੁਜਾੜ ਅਤੇ ਲੁੱਟ ਪੁੱਟ ਕੇ ਤਬਾਹ ਕਰ ਦਿਤਾ ਸੀ ਅਤੇ ਸਿੱਖਾਂ ਨੂੰ ਮਾਰ ਕੁਟ ਕੇ ਜੰਗਲਾਂ ਵਿਚ ਕੱਢ ਦਿਤਾ ਸੀ ਅਤੇ ਓਸ ਦੇ ਕਾਬਲ ਜਾਣ ਦੇ ਮਗਰੋਂ ਮੁਸਲਮਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਹੁਤ ਬੇਅਦਬੀ ਕਰਨੀ ਅਰੰਭ ਦਿੱਤੀ ਸੀ ਤਾਂ ਏਸੇ ਮਿਸਲ ਦੇ ਮੁਖੀ ਅਤੇ ਅਣਖੀ ਬਾਬਾ ਦੀਪ ਸਿੰਘ ਜੀ ਨੇ ਦਸ ਹਜ਼ਾਰ ਸਿੰਘ ਨੂੰ ਨਾਲ ਲੈ ਕੇ ਹੱਲਾ ਕਰਕੇ ਦੁੱਰਾਨੀਆਂ ਨੂੰ ਮਾਰ ਮਾਰ ਕੇ ਅੰਮ੍ਰਤਸਰ ਵਿਚੋਂ ਕੱਢ ਦਿਤਾ ਸੀ ਅਤੇ ਆਪ ਸ਼ਹੀਦੀ ਦੀ ਪਦਵੀ ਪ੍ਰਾਪਤ ਕੀਤੀ ਸੀ। ਏਸੇ ਮਿਸਲ ਦੇ ਇਕ ਸਰਦਾਰ ਦਿਆਲ ਸਿੰਘ ਨੇ ਇਕ ਵਾਰੀ ਹੋਰ ਬੜੀ ਅਦੁਤੀ ਬਹਾਦਰੀ ਦਾ ਕੰਮ ਕੀਤਾ ਸੀ । ਜਦੋਂ ਸੰਮਤ ੧੮੧੯ ਵਿਚ ਦੁੱਰਾਨੀ ਪਾਤਸ਼ਾਹ ਦਸਵੀਂ ਵਾਰ ਪੰਜਾਬ ਵਿਚ ਆਇਆ ਅਤੇ ਚੁਗਲਖੋਰਾਂ ਨੇ ਸੂਹਾਂ ਤੇ ਪਤੇ ਦੇ ਦੇ ਕੇ ਸਿੱਖਾਂ ਨੂੰ ਮਰਵਾਯਾ ਤਾਂ ਸਿੱਖ ਨੂੰ ਮਾਰ ਮਾਰ ਕੇ ਜੰਗਲਾਂ ਵਿਚ ਕੱਢ ਦੇਣ ਅਤੇ ਦੇਸ ਨੂੰ ਲੱਟ ਪੁੱਟ ਕੇ ਉਜਾੜ ਕਰ ਦੇਣ ਦੇ ਮਗਰੋਂ ਸ਼ਾਹਾ ਬਾਦ ਵਿਚ ਬਾਦਸ਼ਾਹ ਦੀ ਫੌਜ ਬੀਮਾਰ ਪੈ ਗਈ, ਓਸ ਨੇ ਅਸਬਾਬ ਆਦਿਕ ਢੋਣ ਵਾਸਤੇ ਸੱਠ ਹਜ਼ਾਰ ਹਿੰਦੂਆਂ ਨੂੰ ਜਿਨਾਂ ਵਿਚ ਤੀਵੀਆਂ ਵੀ ਸਨ ਵਗਾਰੀ ਫੜ ਕੇ ਪਸੂਆਂ ਵਾਂਗ ਅੱਗੇ ਲਾ ਲਿਆਂ । ਏਹ ਗੱਲ ਸ਼ਹੀਦਾਂ ਦੀ ਮਿਸਲ ਦੇ ਸਰਦਾਰ ਦਿਆਲ ਸਿੰਘ ਨੇ ਸੁਣੀ ਤਾਂ ਅੱਠ ਹਜ਼ਾਰ ਸਿੰਘ ਨਾਲ ਲੈ ਕੇ