ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੫) ਸਿੱਖ ਦੀਆਂ ਬਾਰਾਂ ਮਿਸਲ ਬਣ ਗਈਆਂ ਸਨ । ਏਹਨਾਂ ਮਸਲ ਤੋਂ ਪਹਿਲਾਂ ਸਿੱਖਾਂ ਦੇ ਪੰਜ ਵੱਡੇ ਡੇਰੇ ਹੁੰਦੇ ਸਨ, ਮਗਰੋਂ ਜਿਉਂ ਜਿਉਂ ਸ਼ਰਦਾਰ ਵਧ ਦੇ ਗਏ ਤਿਉ ਤਿਉਂ ਡੇਰਿਆਂ ਦੀ ਗਿਣਤੀ ਵੀ ਵਧਦੀ ਵਧਦੀ ਬਾਰਾਂ ਤਕ ਜਾ ਪਹੁੰਚੀ । ਏਹਨਾਂ ਡੇਰਿਆਂ ਦਾ ਨਾਮ ਮਿਸਲ ਰੱਖਆ ਗਿਆ ਅਤੇ ਮਿਸਲਾਂ ਦੇ ਨਾਮ ਡੇਰਿਆਂ ਦੇ ਵੱਡੇ ਅਤੇ ਮਖੀ ਸਰਦਾਰਾਂ ਦੇ ਨਾਮਾਂ ਤੇ ਰੱਖੇ ਗਏ । ਜਿਸ ਜਿਸ ਡੇਰੇ ਵਿਚ ਜੇਹੜਾ ਸਿੱਖ ਰਹਿੰਦਾ ਸੀ ਓਸਨੂੰ ਓਸੇ ਮਿਸਲ ਦਾ ਕਿਹਾ ਜਾਂਦਾ ਸੀ । ਅਪਣੇ ਪਾਠਕਾਂ ਦੇ ਪਤੇ ਲਈ ਅਸੀਂ ਬਾਰਾਂ ਮਿਸਲਾਂ ਦੇ ਨਾਮ ਹੇਠ ਲਿਖਦੇ ਹਾਂ : ਮਿਸਲ ਸ਼ਹੀਦਾਂ, ਮਿਸਲ ਭੰਗੀਆ, ਮਿਸਲ ਰਾਮਗੜੀ, ਮਿਸਲ ਨਿਸ਼ਾਨਚੀਆਂ, ਮਸਲ ਕੁੜੀਆਂ, ਮਿਸਲ ਫੈਲੂਲਾ ਪੁਰੀਆ, ਮਸਲ ਡੱਲੇ ਵਾਲੀਆ, ਮਿਸ 8 ਘਨਯਾ, ਅਸਲ ਨਕਈ, ਮਿਸਲ ਸ਼ੁਕਰਚੱਕੀਆਂ, ਮਿਸਲ ਆਹਲੂ ਵਾਲੀਆਂ,ਤੇ ਮਿਸਲ ਫਲਕੀਆਂ । ਏਹਨਾਂ ਮਿਸਲਾਂ ਵਿਚੋਂ ਪਹਿਲੇ ਪਹਿਲ ਸ਼ਹੀਦਾਂ ਦੀ ਮਿਸਲ ਗਿਣਤੀ ਵਿਚ ਵੱਡੀ ਅਤੇ ਉ'ਚ ਵੀ ਤੇਜ ਪਰਤਾਪ ਵਾਲ. fਣੀ ਜਾਂਦੀ ਸੀ ਅਤੇ ਇਸਦੇ ਤਾਬੇ ਵਿਚ ਸਿਆਲਕੋਟ ਆਦਿ ਦਾ ਇਲਾਕਾ ਸੀ । ਏਸ ਮਿਸਲ ਦੇ ਮੋਢੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਨ, ਜੋ ਜਲੰਧਰ ਦੇ ਲਾਗੇ ਦੇ ਪੋਹੁ fਪੰਛ ਦੇ ਸੰਧੂ ਜੱਟ ਸਨ, ਅਤੇ ਜੋ ਅੰਮ੍ਰਿਤ ਛਕ ਕੇ ਸਿੰਘ ਸਜ ਕੇ ਸੇਵਾ ਕਰਦੇ ੨