ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਤਾਂ ਉਮੈਦ ਹੈ ਕਿ ਤੂੰ ਇਨਕਾਰ ਨਹੀਂ ਕਰੇਂਗੀ। ਦੇਖੋ! ਮੇਰੇ ਪਾਸ ਦੌਲਤ ਐਨੀਂ ਹੈ ਕਿ ਸਾਰੇ ਦੇਸ ਨੂੰ ਮੁੱਲ ਲੈ ਸਕਦਾ ਹਾਂ ਅਤੇ ਤਾਕਤ ਐਨੀਂ ਹੈ ਕਿ ਵੱਡੇ ਤੋਂ ਵੱਡੇ ਬਲਵਾਨਾਂ ਨੂੰ ਤੜਫਾ ਤੜਫਾ ਕੇ ਮਾਰ ਸਕਦਾ ਹਾਂ, ਤੈਨੂੰ ਮੇਰੇ ਪਾਸ ਹਰ ਤਰਾਂ ਦਾ ਸੁਖ ਮਿਲੇਗਾ। ਕਿਉਂ ਮਨਜ਼ੂਰ ਹੈ?

ਰਣਜੀਤ ਕੌਰ-ਬਾਬਾ ਜੀ! ਕੁਝ ਸ਼ਰਮ ਕਰੋ, ਹਯਾ ਕਰੋ, ਰਬ ਕੋਲੋਂ ਡਰੋ, ਐਨੇ ਜ਼ੁਲਮ ਚੰਗੇ ਨਹੀਂ, ਤੁਹਾਡੇ ਵਰਗੇ ਪਾਪੀਆਂ ਨੂੰ ਤਾਂ ਦੋਜ਼ਖ ਦੀ ਅੱਗ ਵੀ ਨਹੀਂ ਕਬੂਲੇਗੀ, ਅਤੇ ਜੇ ਮੇਰੀ ਬਾਬਤ ਪਛੋ ਤਾਂ ਮੈਂ ਤੁਹਾਡੀ ਦੌਲਤ ਨੂੰ ਪੈਰਾਂ ਦੀ ਮਿੱਟੀ ਦੇ ਬਰਾਬਰ ਵੀ ਨਹੀਂ ਸਮਝਦੀ, ਅਰ ਜੇ ਬਲ ਦਾ ਕੁਝ ਘਮੰਡ ਹੈ ਤਾਂ ਤਲਵਾਰ ਲੈ ਕੇ ਸਾਹਮਣੇ ਹੋ ਕੇ ਲੜ ਲਓ।

ਸੁਲੇਮਾਨ-ਉਫ਼, ਐਡਾ ਗ਼ਰੂਰ! ਮੈਨੂੰ ਜੇ ਦੋਜ਼ਖ ਦੀ ਅੱਗ ਨਾ ਕਬੂਲੇਗੀ ਤਾਂ ਬਹਿਸ਼ਤ ਦੀਆਂ ਹੂਰਾਂ ਤਾਂ ਕਬੂਲਣਗੀਆਂ? ਮਲੂਮ ਹੁੰਦਾ ਹੈ ਕਿ ਖੁਦਾ ਤਾਲਾ ਨੇ ਜੋ ਹਰ ਮੋਮਨ ਨੂੰ ਬਹਿਸ਼ਤ ਵਿਚ ੭੦ ਹੂਰਾਂ ਦੇਣ ਦਾ ਕਰਾਰ ਕੀਤਾ ਹੋਇਆਹੈ ਉਹਨਾਂ ਵਿਚੋਂ ਇਕ ਮੇਰੇ ਪਾਸ ਐਥੇ ਹੀ ਭੇਜ ਦਿੱਤੀ ਹੈ ਅਤੇ ਓਹ ਮੇਰੀ ਪਿਆਰੀ ਰਣਜੀਤ ਕੌਰ ਹੈ।

ਰਣਜੀਤ ਕੌਰ---ਬੇਸ਼ਰਮ ਬੱਢੇ! ਮੈਂ ਤੈਨੂੰ ਕਹਿ ਰਹੀ ਹਾਂ ਕਿ ਆਪਣੀ ਜ਼ੁਬਾਨ ਨੂੰ ਸੰਭਾਲ, ਮੈਂ ਤੇਰੀਆਂ ਧੀਆਂ ਪੋਤ੍ਰੀਆਂ ਵਰਗੀ ਹਾਂ ਅਤੇ ਸਿੰਘ ਲੜਕੀ ਹਾਂ, ਜੇਕਰ ਤੂੰ ਅਜੇ ਵੀ ਹੋਸ਼ ਨਾਂ ਕੀਤੀ ਤਾਂ ਤੇਰੇ ਵਾਸਤੇ