ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)

ਖੋਲ੍ਹ ਦੇਵੇਂ ਤਾਂ ਜੋ ਮੈਂ ਆਪਣੇ ਪ੍ਰਾਣ ਪਤੀ ਨੂੰ 'ਜਿੰਨੇ ਦੋਜ਼ਖ' ਦੀ ਭੇਟਾ ਚੜ੍ਹਦਿਆਂ ਅੰਤਲੀ ਵਾਰਦੇਖ ਲਵਾਂ?

ਰਹਿਮਤ ਅਲੀ-(ਅੱਖਾਂ ਭਰ ਕੇ) ਹਾਂ, ਏਹ ਮੈਂ ਕਰ ਸਕਦਾ ਹਾਂ।

ਰਣਜੀਤ ਕੌਰ-ਚੰਗਾ, ਮੇਰੇ ਲਈ ਏਹੋ ਬਹੁਤ ਹੈ, ਹੁਣ ਤੂੰ ਕੁਝ ਪਲ ਠਹਿਰ ਜਾਹ ਤਾਂ ਜੋ ਮੈਂ ਅਪਣੇ ਸਤਿਗੁਰੂ ਅੱਗੇ ਬੇਨਤੀ ਕਰ ਲਵਾਂ।

ਇਹ ਕਹਿ ਕੇ ਰਣਜੀਤ ਕੌਰ ਹੱਥ ਜੋੜ ਕੇ ਤੇ ਅੱਖਾਂ ਮੀਟ ਕੇ ਬੈਠ ਗਈ ਅਤੇ ਬੜੀ ਦਰਦ ਭਰੀ ਅਵਾਜ਼ ਵਿਚ ਹੇਠ ਲਿਖੇ ਸ਼ਬਦ ਪੜ੍ਹੇ:-

ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ
ਹਮਾਰੇ। ਨਿਮਖ ਨਿਮਖ ਤੁਮਹੀਂ ਪਿਤਪਾਲਹੁ ਹਮ
ਬਾਰਕ ਤੁਮਰੇ ਧਾਰੇ ॥੧॥ ਜਿਹਵਾ ਏਕ ਕਵਨ
ਗੁਨ ਕਹੀਐ॥ ਬੇਸੁਮਾਰ ਬੇਅੰਤ ਸੁਆਮੀ ਤੇਰਾ
ਅੰਤ ਨ ਕਿਨਹੀ ਲਹੀਐ ॥੧॥ ਰਹਾਉ॥ ਕੋਟ
ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ
ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ
ਬਿਰਦੁ ਰਖਾਵਹੁ। ਤੁਮਰੀ ਸਰਣ ਤੁਮਾਰੀ ਆਸਾ
ਤੁਮਹੀ ਸਜਣ ਸੁਹੇਲੇ॥ ਰਾਖਹੁ ਰਾਖਨ ਹਾਰ
ਦਇਆਲਾ ਨਾਨਕ ਘਰ ਕੇ ਗੋਲੇ॥

[ਧਨਾ: ਮ: ੫

ਸਤਿਗੁਰ ਆਇਓ ਸਰਣਿ ਤੁਹਾਰੀ। ਮਿਲੈ ਨਾਮ ਸੂਖ ਅਰ ਸੋਭ ਚਿੰਤਾ ਲਾਹਿ ਹਮਰੀ। ਅਵਰ ਨ ਸੂਝੈ ਦੂਜੀ ਠਾਹਰ ਹਰਿ ਪਰਿਓ ਤਉ