ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਪਯਾਰੇ ਵੀਰ ਜੀ!

ਆਪਦੇ ਸੇਵਕਾਂ ਨੇ ਅਦੁਤੀ ਪੁਸਤਕਾਂ ਨਾਲ ਪੰਜਾਬੀ ਦਾ ਭੰਡਾਰ ਭਰਨ, ਪੁਸਤਕਾਂ ਦੁਆਰਾ ਗੁਰੂ ਖਾਲਸੇ ਦੀ ਸੇਵਾ ਕਰਨ, ਅਤੇ ਸਿਖ ਬੱਚਿਆਂ ਦੇ ਜੀਵਨ ਪੁਰਾਤਨ ਸਿੱਖਾਂ ਦੇ ਸਿਦਕ ਮਈ ਸੱਚੇ ਵਿੱਚ ਢਾਲਨ ਵਾਸਤੇ ਜੋ ਕਮਰ ਕੱਸਾ ਕੀਤਾ ਹੋਇਆ ਹੈ, ਓਸ ਵਿਚ ਆਪ ਦੀ ਸਹਾਇਤਾ ਦੀ ਵੱਡੀ ਲੋੜ ਹੈ। ਆਪ ਏਸ ਨਿਮਾਣੀ ਪੁਸਤਕ ਨੂੰ ਆਦ ਤੋਂ ਅੰਤ ਤਕ ਪੜ੍ਹੋ, ਜੇਕਰ ਕੁਝ ਆਨੰਦ ਆਵੇ; ਜੇਕਰ ਪੁਸਤਕ ਕੁਝ ਲਾਭ ਦਾਇਕ ਮਲੂਮ ਹੋਵੇ, ਅਤੇ ਜੇਕਰ ਆਪ ਵਰਗੇ ਕਦਰਦਾਨ ਦੇ ਦਿਲ ਵਿਚ ਏਸਦੇ ਮੇਹਨਤੀ ਕਰਤਾ ਦੀ ਘਾਲ ਦੀ ਕੁਝ ਕਦਰ ਕਰਨ ਦੀ ਚਾਹ ਉਪਜੇ ਤਾਂ ਆਪ ਦੀ ਸਭ ਤੋਂ ਵੱਡੀ ਕਦਰਦਾਨੀ ਤੇ ਸਹਾਇਤਾ ਏਹੋ ਹੈ, ਕਿ ਫੌਰਨ ਇਕ ਪੈਸੇ ਦਾ ਕਾਰਡ ਭੇਜਕੇ ਏਸ ਏਜੰਸੀ ਦੇ ਪੱਕੇ ਗ੍ਰਾਹਕ ਬਣ ਜਾਵੋ। ਏਸ ਤਰਾਂ ਆਪ ਨੂੰ ਨਾਂ ਕੇਵਲ ਨਵੀਆਂ ਤੋਂ ਨਵੀਆਂ ਤੇ ਅਦੁਤੀ ਤੋਂ ਅਦੁਤੀ ਪੁਸਤਕਾਂ ਘਰ ਬੈਠੇ ਬਿਠਾਏ ਪਹੁੰਚ ਜਾਇਆ ਕਰਨਗੀਆਂ, ਸਗੋਂ ਪੰਥਕ ਉੱਨਤੀ ਤੇ ਪੰਜਾਬੀ ਵਾਧੇ ਵਿਚ ਇੱਕ ਨਿੱਗਰ ਸਹਇਤਾ ਵੀ ਮਿਲੇਗੀ। ਏਸ ਤੋਂ ਛੁਟ ਆਪ ਨੂੰ ਹਰੇਕ ਪੁਸਤਕ ਦੀ ਕੀਮਤ ਵਿਚ ਵੀ-) ਰਿਐਤ ਹੋਵੇਗੀ ਅਤੇ ਨਾਲ ਹੀ ਕਈ ਭਾਂਤ ਦੇ ਸੋਹਣੇ ਸੋਹਣੇ ਇਨਾਮ ਵੀ ਮਿਲਦੇ ਰਹਿਣਗੇ। ਕੀ ਆਪ ਏਸ "ਏਕ ਪੰਥ ਦੋ ਕਾਜ"