ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)

ਦਿਲ ਨਹੀਂ ਮੰਨਦਾ, ਮੈਂ ਕੀ ਕਰਾਂ? ਜਿਸ ਵੇਲੇ ਏਹ ਕਿਸੇ ਨਿਰਦੋਸ਼ ਉੱਤੇ ਜ਼ੁਲਮ ਕਰਨ ਲਗਦਾ ਹੈ ਉਸ ਵੇਲੇ ਮੈਂ ਅੰਦਰੇ ਅੰਦਰ ਰੋਂਦਾ ਹਾਂ, ਪਰ ਏਸ ਨੂੰ ਅਜੇਹੇ ਪਾਪਾਂ ਤੋਂ ਮਨ੍ਹੇੇਂ ਕਰਨ ਵਾਲਾ ਕੋਈ ਨਹੀਂ ਦਿਸਦਾ। ਜਿਸ ਵੇਲੇ ਤੁਹਾਡੇ ਪਤੀ ਦਿਲਜੀਤ ਸਿੰਘ ਨੂੰ ਏਹਨਾਂ ਨੇ ਫੜਿਆ ਅਤੇ ਉਸ ਬਹਾਦਰ ਨੇ ਏਹਨਾਂ ਦਾ ਕਿਹਾ ਨਾ ਮੰਨਿਆ ਤਾਂ ਏਹਨਾ ਨੇ ਓਸਨੂੰ ਭੁੱਖੇ ਸ਼ੇਰ ਨਾਲ ਲੜਵਾਉਣਾ ਚਾਹਿਆ। ਉਸ ਵੇਲੇ ਮੇਰੇ ਦਿਲ ਦਾ ਹਾਲ ਜੋ ਹੋ ਰਿਹਾ ਸੀ ਓਹ ਮੇਰੇ ਅਤੇ ਖੁਦਾ ਤੋਂ ਬਿਨਾਂ ਕੋਈ ਨਹੀਂ ਜਾਣਦਾ। ਮੇਰੇ ਪਾਸੋਂ ਹੋਰ ਤਾਂ ਕੁਝ ਨਾਂ ਹੋ ਸਕਿਆ ਪਰਮੈਂ ਅੱਖਬਚਾਕੇ ਇਕ ਤਲਵਾਰ ਦਿਲਜੀਤ ਸਿੰਘ ਦੇ ਪੈਰਾਂ ਵਿਚ ਸੁਟ ਦਿੱਤੀ। ਖੁਦਾ ਦੀ ਮੇਹਰਬਾਨੀ ਨਾਲ ਓਹ ਤਲਵਾਰ ਉਸਦੀ ਨਜ਼ਰ ਪੈ ਗਈ ਅਤੇ ਉਸ ਬਹਾਦਰ ਨੇ ਸ਼ੇਰ ਨੂੰ ਮਾਰਕੇ ਆਪਣੀ ਜਾਨ ਬਚਾ ਲਈ। ਫੇਰ ਉਸ ਦਿਨ ਜਦੋਂ ਰਾਤ ਵੇਲੇ ਏਹ ਪਾਪੀ ਇਕ ਨਿਰਦੋਸ਼ੇ ਕੈਦੀ ਨੂੰ 'ਜਿੰਨੇ ਦੋਜ਼ਖ' ਦੀ ਭੇਦਾਂ ਚੜ੍ਹਾਉਣ ਚੱਲਿਆ ਤਾਂ ਮੈਂ ਤੁਹਾਡੇ ਵਾਸਤੇ ਓਹ ਰਾਸਤਾ ਖੋਲ੍ਹ ਦਿੱਤਾ ਤਾਂ ਜੋ ਤੁਸੀ ਆਪਣੀ ਅੱਖੀਂ ਓਸ ਭਿਆਨਕ ਕਲਾ ਨੂੰ ਦੇਖ ਲਓ ਅਤੇ ਭੁਲ ਭੁਲੇਖੇ ਕਿਤੇ ਉਸ ਭਿਆਨਕ 'ਜੰਨੇ ਦੋਜ਼ਖ' ਦੀ ਭੇਟ ਚੜ੍ਹਨਾ ਕਬੂਲ ਨਾਂ ਕਰ ਲਵੋ। ਏਸ ਤੋਂ ਛੁਟ ਏਹ ਪਾਪੀ ਕਈ ਵਾਰੀ ਮੈਨੂੰ ਆਪਣਾ ਇਤਬਾਰੀ ਜਾਣਕੇ ਕਿਸੇ ਨਿਰਦੋਸੇ ਨੂੰ 'ਜਿੰਨੇ ਦੋਸ਼ਖ' ਦੀ ਭੇਟ ਚੜ੍ਹਾਉਣ ਦਾ ਕੰਮ ਮੇਰੇ ਸਪੁਰਦ ਕਰ ਦੇਂਦਾ ਹੈ, ਪਰ ਮੈਂ ਓਹਨਾਂ ਨੂੰ ਭੇਟਾ ਨਹੀਂ ਚੜ੍ਹਾਂਦਾ