ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਪਲ ਕੁ ਮਗਰੋਂ ਸੁਲੇਮਨ ਨੇ ਸੀਟੀ ਵਜਾਈ ਅਤੇ ਛੱਤ ਵਾਲਾ ਚਾਂਦੀ ਦਾ ਵੱਲ ਦਬਾ ਦਬ ਖੜਕਨ ਲਗ ਪਿਆ। ਏਸ ਚੁਪ ਚਾਂ ਅਤੇ ਅੱਧੀ ਰਾਤ ਦੇ ਵੇਲੇ ਓਸ ਟੱਲ ਦਾ ਖੜਕਨਾ ਵੱਡਾ ਹੀ ਭਿਆਨਕ ਮਲੂਮ ਹੁੰਦਾ ਸੀ ਅਤੇ ਉਸਦੀ ਅਵਾਜ਼ ਨਾਲ ਕਲੇਜੇ ਦਹਿਲ ਜਾਂਦੇ ਸਨ। ਕੁਝ ਪਲ ਠਹਿਰ ਕੇ ਸੁਲੇਮਾਨ ਨੇ ਓਹਨਾਂ ਅੱਠਾਂ ਕੈਦੀਆਂ ਵਿਚੋਂ ਇਕ ਨੂੰ ਬਾਹੋਂ ਫੜ ਕੇ ਅਪਣੀ ਵਲ ਘਸੀਟਿਆ ਅਤੇ ਆਪਣੀ ਡਰਾਉਣੀ ਅਵਾਜ਼ ਵਿਚ ਕਹਿਣ ਲੱਗਾ, "ਬੇਈਮਾਨ ਨਿਮਕ ਹਰਾਮ! ਤੂੰ ਮੋਰਾ ਭੇਤ ਆਲਮ ਸ਼ਾਹ ਪਾਸ ਪ੍ਰਗਟ ਕਰਨ ਲਈ ਤਿਆਰ ਹੋਇਆ ਸੈਂ, ਕੀ ਤੈਨੂੰ ਪਤਾ ਨਹੀਂ ਸੀ ਕਿ ਸੁਲੇਮਾਨ ਨਾਲ ਵਿਰੋਧ ਕਰਕੇ ਕੋਈ ਆਦਮੀ ਦੁਨੀਆਂ ਵਿਚ ਜੀਉਂਦਾ ਨਹੀਂ ਰਹਿ ਸਕਦਾ? ਆ! ਅਜ ਮੈਂ ਤੈਨੂੰ 'ਜਿੰਨੇ ਦੋਜ਼ਖ' ਦੀ ਭੇਟ ਚਾੜ੍ਹ ਕੇ ਤੇਰੀ ਨਿਮਕ ਹਰਾਮੀ ਦਾ ਫਲ ਚਖਾਉਂਦਾ ਹਾਂ"। ਏਹ ਕਹਿ ਕੇ ਉਸ ਨੇ ਓਸ ਨਿਮਾਣੇ ਕੈਦੀ ਨੂੰ ਬੁੱਤ ਦੇ ਪਾਸ ਲਿਜਾ ਕੇ ਬੁਤ ਦੇ ਢਿੱਡ ਦੇ ਦਰਵੱਜੇ ਨੂੰ ਖੋਲ੍ਹ ਕੇ ਬੜੀ ਬੇਦਰਦੀ ਨਾਲ ਓਸਦੇ ਅੰਦਰ ਧੱਕ ਦਿੱਤਾ, ਬੁੱਤ ਦੇ ਢਿੱਡ ਵਿਚੋਂ ਪਹਿਲਾਂ ਦੋ ਤਿੱਖੀਆਂ ਬਰਛੀਆਂ ਨਿਕਲੀਆਂ ਅਤੇ ਸਿੱਧੀਆਂ ਉਸ ਕੈਦੀ ਦੀਆਂ ਅੱਖੀਆਂ ਵਿਚ ਖੁਭ ਗਈਆਂ, ਉਸਦੀਆਂ ਚਾਂਗਰਾਂ ਅਤੇ ਚੀਕਾਂ ਨਾਲ ਸਾਰੇ ਕਮਰੇ ਦੇ ਅੰਦਰ ਇਕ ਚਿੰਤਾ ਭਰੀ ਚੁਪ ਚਾਂ ਫੈਲ ਗਈ। ਸਾਰੇ ਆਦਮੀ ਪੱਥਰ ਦੇ ਬੁਤ ਬਣੇ ਹੋਏ ਓਸਦਾ ਡਰਾਉਣਾ ਅੰਤ ਦੇਖ ਰਹੇ ਸਨ, ਚਮਕਦਾਰ ਬੁਤ ਨੇ ਉਸਦੀਆਂ ਅੱਖਾਂ ਅੰਨ੍ਹੀਆਂ