ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

ਕਾਰੀਗਰੀ ਨਾਲ ਕੱਟ ਕੇ ਲਿਆਂਦਾ ਹੋਇਆ ਸੀ ਕਿ ਓਸਦਾ ਬੋ ਮਾਰਿਆ ਪਾਣੀ ਕਲਾ ਦੇ ਹੇਠਾਂ ਸਾਫ਼ ਨਜ਼ਰ ਆਉਂਦਾ ਸੀ। ਛੱਤ ਉੱਤੇ ਇਕ ਵੱਡਾ ਸਾਰਾ ਚਾਂਦੀ ਦਾ ਟੱਲ ਲੱਗਾ ਹੋਇਆ ਸੀ। ਇਕ ਪਾਸੇ ਕੰਧ ਦੇ ਨਾਲ ੧੨ ਜਿਆਹ ਪੌਸ਼ ਕਤਾਰ ਬੰਨ੍ਹ ਕੇ ਖਲੋਤੇ ਹੋਏ ਸਨ ਜਿਨ੍ਹਾਂ ਦੇ ਮੂੰਹ ਨੂੰ ਕਸੇ ਰੌਗਨ ਨਾਲ ਕਾਲੇ ਬੰਬ ਕੀਤਾ ਹੋਇਆ ਸੀ ਅਤੇ ਓਹਨਾਂ ਦੇ ਕਾਲੇ ਕਾਲੇ ਚੇਹਰਿਆਂ ਉੱਤੇ ਚਿੱਟੀਆਂ ਚਿੱਟੀਆਂ ਡਰਾਉਣੀਆਂ ਅੱਖੀਆਂ ਵੱਲ ਦੇਖ ਕੇ ਆਦਮ ਦਾ ਦਿਲ ਭੈਭੀਤ ਹੋ ਜਾਂਦਾ ਸੀ। ਦੂਜੇ ਪਾਸੇ ਦੀ ਕੰਧ ਨਾਲ ਅੱਠ ਕੈਦੀ ਹਥਕੜੀਆਂ ਬੇੜੀਆਂ ਨਾਲ ਜਕੜੇ ਹੋਏ ਖਲੋਤੇ ਸਨ, ਏਹਨਾਂ ਵਿਚ ੬ਮਰਦ ਅਤੇ ਦੋ ਤੀਵੀਆਂ ਸਨ, ਸਾਰਿਆਂ ਦੇ ਚੇਹਰਿਆਂ ਉਤੇ ਮੁਰਦੇਹਾਣੀ ਵਰਤੀ ਹੋਈ ਸੀ, ਏਹਨਾਂ ਅੱਠਾਂ ਦੇ ਮਗਰ ਤਿੰਨ ਜਲਾਦ ਨੰਗੀਆਂ ਤਲਵਾਰਾਂ ਲੈ ਕੇ ਖਲੋਤੇ ਹੋਏ ਸਨ, ਏਹਨਾਂ ਜਲਦਾਂ ਦੇ ਕੱਪੜੇ ਵੀ ਕਾਲੇ ਅਤੇ ਸ਼ਕਲਾਂ ਅੱਤ ਭਿਆਨਕ ਸਨ, ਏਹਨਾਂ ਤੋਂ ਕੁਛ ਵਿੱਥ ਤੇ ਬੁਢਾ ਸੁਲੇਮਾਨ ਖਲੋਤਾ ਹੋਇਆ ਸੀ, ਅਤੇ ਓਸਦੇ ਮਗਰ ਹੀ ਓਸਦਾ ਖ਼ਾਸ ਨੌਕਰ ਰਹਿਮਤ ਅਲੀ ਖੜਾਸੀ। ਦੇਖਣ ਵਾਲੇ ਨੂੰ ਲੰਮੀਂ ਚਿੱਟੀ ਦਾੜ੍ਹੀ ਵਾਲੇ ਸੁਲੇਮਨ ਦੀ ਸ਼ਕਲ ਫਰਿਸ਼ਤਿਆਂ ਵਰਗੀ ਮਲੂਮ ਹੁੰਦੀ ਸੀ, ਪਰ ਉਸ ਕਮਰੇ ਵਿਚ ਖਲੋਤੇ ਹੋਏ ਸਾਰੇ ਆਦਮੀਂ ਜਾਣਦੇ ਸਨ ਕਿ ਏਸ ਬੁਢੇ ਬਜ਼ੁਰਗ ਨਿਰਬਲ ਸਰੀਰ ਦੇ ਅੰਦਰ,ਰਾਖਸ਼ਾਂ ਵਾਲਾ ਬਲਵਾਨ, ਕਰੜਾ ਤੇ ਹਤਿਆਰਾ ਦਿਲ ਹੈ।