ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਬੇਨਤੀ!

ਕਬਿਤ-
ਪੰਥ! ਤੇਰਾ ਧੰਨਵਾਦ, ਕਰਾਂ ਮੈਂ ਕਰੋੜ, ਵਾਰ,
ਕੀਤੀ ਤੈਂ ਕਦਰ ਮੇਰੀ ਦਾਸ ਜੀ ਜਾਨਕੇ
ਮੇਰੀ ਤੁਛ ਪੋਥੀਆਂ ਨੂੰ ਮਾਣ ਤੈਂ ਅਪਾਰ ਦਿੱਤਾ,
ਅਹੋ ਘੋਲੀ ਜਾਂਵਾਂ ਪੰਥ ਐਸੇ, ਕਦਰਦਾਨ ਕੇ
ਸਿੱਖੀ ਪ੍ਰਚਾਰ, ਸਿੱਖ ਬੱਚਿਆਂ ਦੇ ਲਾਭ ਹੇਤ,
ਪੋਥੀਆਂ ਮੈਂ ਲਿਖਾਂ ਪੰਥ ਸੇਵਾ ਦਿਲੇ ਠਾਨਕੇ
ਗੁਰੂ ਪੰਥ! ਆਪਣੇ 'ਚਰਨ ਸਿੰਘ' ਤਈਂ ਲਾਵੀਂ,
ਆਪਣੇ 'ਚਰਨ' ਦਾਸ ਆਪਣਾ ਪਛਾਨਕੇ

ਦੋਹਰਾ-

ਪੁਸਤਕ 'ਕੌਰ ਰਣਜੀਤ' ਏਹ ਹਾਜ਼ਰ,ਕਰੋ ਕਬੂਲ
ਕਿਰਪਾ ਕਰਕੇ ਬਖਸ਼ਣੀ ਹੋਵੇ ਜੇ ਕੋ ਭੂਲ

ਪੋਥੀ ਏਹ ਤੁਛ ਲਾਭਵੰਤ ਕੁਝ ਵੀ ਹੋਇ ਕਦੰਤ
ਮੇਹਨਤ ਸਮਝਾਂ ਸਫ਼ਲ, ਤੇ ਆਨੰਦ ਦਾ ਕੀ ਅੰਤ?

ਸ੍ਰੀ ਅੰਮ੍ਰਿਤਸਰ
੨੦ ਨਵੰਬਰ
ਸੰ:੧੯੧੩ ਈ

ਪੰਥ ਸੇਵਕ——————
ਸ. ਸ. ਚਰਨ ਸਿੰਘ