ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)


ਪਿਛਲੀ ਰਾਤਬਿਆਸਾ ਦੇ ਜਲ ਨਾਲ ਸਨਾਨਕਰਾਉਣ।ਇੱਕ
ਦਿਨ ਚੇਤ੍ਰ ਚੌਦਸਅਮੱਸਿਆਦੀ ਅਨ੍ਹੇਰੀਰਾਤ ਸੰਧਯਾ ਤੋਂਲੱਗਾ
ਮੀਂਹ ਵੱਸਣ,ਠੰਢੀ ਪੌਣ ਚੱਲੇ, ਬਿਜਲੀ ਲਿਸ਼ਕੇ,ਡੱਡੂ ਟਿਰੜਾ
ਉਣ,ਸੱਪ ਸ਼ੂਕਣ' ਸਭ ਲੋਕ ਆਪੋ ਆਪਣੇ ਅੰਦਰ ਵੜ ਸੁੱਤੇ ।
ਡੇਢ ਪਹਿਰ ਰਾਤ ਰਹੀਤਾਂ ਗੁਰੂਜੀ ਬਚਨ ਕੀਤਾ,ਭਾਈ ਕੋਈ
ਜਲ ਲਿਆਵੇਤਾਂ ਸਨਾਨ ਕਰੀਏ,ਦੂਜੀ ਵੇਰ ਫੇਰ ਕਿਹਾ, ਪਰ
ਸੁਣਕੇ ਸਭ ਚੁੱਪ ਹੋ ਰਹੇ, ਤੀਜੀ ਵਾਰ ਠਕੋਰ ਕੇ ਕਿਹਾ
ਤਾਂ ਅਮਰ ਦਾਸ ਜੀ ਸੁਣਕੇ ਬੋਲੇ, ਮਹਾਰਾਜ ! ਦਾਸ
ਲਿਆਉਂਦਾਹੈ।ਗੁਰੂਜੀਕਿਹਾ ਤੁਹਾਡਾਸਰੀਰਬਿਰਧਹੈ ,ਬੇਨਤੀ
ਕੀਤੀ ਜੋ ਹੁਕਮ ਪਾਕੇ ਜੁਆਨ ਹੋ ਗਏ ਹਾਂ। ਗਡਵਾ ਗਾਗਰ
ਸਿਰ ਤੇ ਧਰਕੇ ਤੁਰ ਪਏ।ਪ੍ਰੇਮ ਦੇ ਮਦਰੇ ਨਾਲਮਸਤ,ਸਰੀਰ
ਦੀ ਸੁਧ ਕੋਈ ਨਹੀ, ਬਿਆਸਾ ਪੁਰ ਪਹੁੰਚ ਕੇ ਆਪ ਸ਼ਨਾਨ
ਕਰਕੇ ਗਾਗਰ ਭਰੀ,ਅਰ ਸਿਰ ਉੱਤੇ ਧਰਕੇਜਪਜੀਦਾ ਪਾਠ
ਕਰਦੇ ਕਾਹਲੀ ਨਾਲ ਤੁਰ ਪਏ। ਕਣੀਆਂ ਬਰਸਦੀਆਂਸੱਪ
ਫੁੰਕਾਰਦੇ ਅਰ ਸ਼ੇਰ ਬਘਿਆੜ ਭਭਕਾਂ ਮਾਰਦੇ ਸੇ,ਪਰਇਨ੍ਹਾਂ
ਕੋਈ ਪਰਵਾਹ ਨਾ ਕੀਤੀ,ਬਿਜਲੀ ਚਮਕੇ ਤਾਂਸੇਧ ਕਰਲੈਣ,