ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/86

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)


ਹੋਵੇਗਾ, ਉਸ ਵੇਲੇ ਕੇਹੜਾ ਸ਼ਰੀਕ ਤੁਹਾਨੂੰ ਛੁਡਾਏਗਾ ॥
ਨਾਨਕ ਆਖੈਰੇਮਨਾਸੁਣੀਐਸਿਖਸਹੀ। ਲੇਖਾਰਬਮੰਗੇਸੀ-
ਆਬੈਠਾਕੱਢਵਹੀ ॥ ਤਲਬਾਂਪਉਸਨਆਕੀਆਬਾਕੀ
ਜਿਨਾਰਹੀ ॥ ਅਜਰਾਈਲਫਰੇਸਤਾ ਹੋਸੀਆਇਤਈ ॥
ਆਵਣਜਾਣਨਸੁਝਈਭੀੜੀ ਗਲੀ ਫਹੀ ॥ ਕੂੜਨਿਖੁਟੈ
ਨਾਨਕਾਓੜਕ ਸਚਰਹੀ ॥
ਪਰਮੇਸ਼ੁਰ ਦੇ ਜੀਆਂ ਉੱਤੇ ਦਇਆਪਾਲੋ, ਅਰਲੁਚੀਆਂ,
ਕੜਾਹ, ਮਿਠਾਈ ਆਦਿ ਭਜਨ ਅਰਦਾਸ ਕਰਕੇ ਵੰਡੋ,ਸਿੱਖਾਂ
ਸੰਤਾਂ ਰੰਕਾਂ ਅਨਾਥਾਂ ਨੂੰ ਤ੍ਰਿਪਤ ਕਰੋ, ਅਰ ਗੁਰੂ ਨਾਨਕ ਜੀ
ਦੇ ਘਰ ਦਾ ਸਿੱਖ ਕਰੋ, ਸਭ ਰੀਤਾਂ ਗੁਰਦੁਆਰੇ ਕਰੋ। ਸਭ
ਵਿਘਨ ਨਾਸ ਹੋਣਗੇ-ਸਿੱਖਨੇ ਇਸੇ ਤਰਾਂ ਕੀਤਾ,ਅਰਗੁਰੂਜੀ
ਦੀ ਪਰਸਿੰਨਤਾ ਲਈ ॥
ਦਾਸੂ ਜੀ ਦਾਤੂ ਜੀ ਦੋਵੇਂ ਸਾਹਿਬਜ਼ਾਦੇ ਕੋਲ ਰਹਿਣ, ਪਰ
ਗੁਰੂਜੀ ਦੀ ਖੁਸ਼ੀ ਅਮਰਦਾਸ ਜੀ ਉੱਤੇ ਹੋਈ। ਛੇ ਛੇ ਮਹੀਨੇ
ਪਿੱਛੇ ਗੁਰੂ ਜੀ ਸਭ ਸਿੱਖਾਂ ਨੂੰ ਸਿਰੋਪਾਉ ਬਖਸ਼ਣ, ਗੁਰੂਅਮਰ
ਜੀ ਬੱਧੇ ਉੱਤੇ ਦੂਆ ਹੋਰ ਬੰਨ ਲੈਣ,ਅਗਲਾ ਲਹੁੰਣ ਨਹੀਂ