ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)


ਇੱਕ ਦਿਨ ਗੋਇੰਦਵਾਲਜਾਂਦਿਆਂ ਰਾਹ ਵਿੱਚ ਅਮਰਦਾਸ
ਜੀਦੇ ਚਰਨ ਨਾਲ ਨੀਚਲੱਗਾ,ਤਾਂ ਉਸਪੁਰਖ ਦੀ ਗਤੀ ਹੋਈ ।
ਇਹ ਅਚੰਭੇ ਦੀ ਗੱਲ ਕਿਸੇ ਸਿੱਖ ਨੇ ਗੁਰੂ ਜੀਦੇ ਪਾਸਕੀਤੀ,
ਤਾਂ ਬਚਨ ਹੋਯਾ,ਏਹ ਅਣ ਗਿਣਤ ਲੋਕਾਂ ਨੂੰ ਤਾਰੇਗਾ । ਓਹ
ਨੇਤ੍ਰ ਧੰਨ ਹਨ ਜੋ ਸੰਤਾਂ ਸਤਿਗੁਰਾਂਦਾਰਸ਼ਨਕਰਨ-ਓਹ ਹੱਥ
ਧੰਨ,ਜੋ ਸੇਵਾਂ ਕਰਨ-ਓਹ ਪੈਰ ਧੰਨ, ਜੋ ਸਤ ਸੰਗਤ ਵਿੱਚ
ਭਲੀ ਵਾਸਨਾਂ ਕਰਕੇ ਤੁਰਨ-ਓਹ ਕੰਨ ਧੰਨ, ਜੋ ਹਰਿਜਸ
ਸੁਣਨ-ਉਹ ਜਿਹਬ ਧੰਨ ਜੋ ਨਿੰਦਿਆ, ਚੁਗਲੀ, ਝੂਠ ਤਜੇ,
ਸੱਚ ਬੋਲੇ, ਅਰ ਗੁਰਬਾਣੀ ਗਾਵੈ ॥
ਸੀਹਾਂਮੱਲ ਨਾਮੇ ਉੱਪਲ ਖੱਤ੍ਰੀ ਗੁਰੂ ਕਾ ਸਿੱਖ ਪੰਜ ਬੱਕਰੇ
ਭੇਟ ਲਿਆਯਾ-ਗੁਰੂ ਜੀ ਪੁਛਿਆ ਕੇਹੇ ਹਨ ? ਤਿਸਨੇ
ਕਿਹਾ ਜੀ ਮੇਰੇ ਪੁੱਤ੍ਰ ਦੇ ਭੱਦਨ ਹਨ-ਅਰ ਵੱਡਿਆਂ ਦੀ ਰੀਤ
ਹੈ, ਜੋ ਬੱਕਰੇ ਦਾ ਮਾਸ ਭਾਜੀ ਵਿੱਚ ਵੰਡਦੇ ਹਾਂ, ਕਾਰਜ
ਨਿਰਵਿਘਨ ਹੁੰਦਾ ਹੈ। ਹੱਸ ਕੇ ਗੁਰੂ ਜੀ ਕਿਹਾਭਲਾਕਾਰਜ
ਨਿਰਵਿਘਨ ਹੋਯਾ ਜੋ ਬੱਕਰਿਆਂ ਦੇ ਪ੍ਰਾਣ ਨਾਸ ਹੋਏ!ਹੁਣ ਤਾਂ
ਸ਼ਰੀਕ ਮਾਸ ਖਾਣਗੇ ਪਰ ਜਦ ਪਰਮੇਸ਼ਰ ਦੇ ਦਰਬਾਰਲੇਖਾ