ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/81

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)


ਕੰਮ ਦੇ ਸਕਦੀ ਹੈ? ਤਪਾ ਆਖੇ ਧੀਰਜ ਕਰੋ ਹੁਣੇ ਮੀਂਹਪਿਆ
ਜਾਣੋ, ਜੱਟ ਜੋਗੀ ਦੇ ਦੁਆਲੇ ਹੋ ਗਏ ਜੇ ਤੇਰੇ ਬਦਲੇ ਅਸਾਂ
ਗੁਰੂ ਨਾਲ ਵਿਗਾੜੀ ਗੁਰੂ ਇੱਥੇ ਸੇ, ਤਾਂ ਨਿੱਤ ਕੜਾਹ ਛਕਦੇ
ਸੇ, ਖੀਰ ਖੰਡ ਖਾਂਦੇ ਸੇ ਉਨ੍ਹਾਂ ਨੂੰ ਭੀ ਕੱਢਿਆ ਅਤੇ ਮੀਹ
ਭੀ ਨਾ ਵੱਸਿਆ । ਜੋਗੀ ਬਥੇਰੇ ਮੰਤ੍ਰ ਜੰਤ੍ਰ ਅਰਾਧੇ ਪਰ
ਫੁਰੇ ਕੋਈ ਨਹੀਂ-ਤਾਂ ਅਮਰਦਾਸ ਜੀ ਕਿਹਾ; ਜੋ ਇਸ
ਜੋਗੀ ਦੇ ਗਲ ਪੰਜਾਲੀ ਪਾਕੇ ਖੇਤਾਂ ਵਿੱਚ ਲੈ ਚਲੋ, ਤਾਂ ਜਿਥੇ
ਲੈ ਜਾਓ, ਉੱਥੇ ਹੀ ਵਰਖਾ ਵਸਦੀ ਜਾਵੇਗੀ । ਸੁਣਦੇ ਹੀ ਜੱਟ
ਪੰਜਾਲੀ ਲੈਕੇ ਤਪੇਦੇਕੋਲ ਆਏ ਭਾਈ ਮੀਂਹ ਵਸਾਓਨਹੀਂ ਤਾਂ
ਪੰਜਾਲੀ ਗਲ ਪਾਓ ਇਹ ਅਸੀਂ ਟੂਣਾ ਕਰਕੇ ਦੇਖਦੇ ਹਾਂ ।
ਜੋਗੀਪੁਕਾਰ ਰਿਹਾ,ਪਰ ਕੌਣ ਸੁਣੇ-ਪੁਰੋਜਨ ਸਭਨੂੰਪਿਆਰਾ
ਹੈ, ਜ਼ੋਰ ਨਾਲ ਪੰਜਾਲੀ ਤਿਸਦੇ ਗਲ ਪਾਈ,ਪਾਉਂਦਿਆਂ ਸਾਰ
ਝਮ ਝਮ ਕਰਦਾ ਮੀਂਹ ਲਹਿਪਿਆ, ਫੇਰ ਤਾਂ ਸਭ ਕੋਈ
ਆਪਣੇ ਵਲ ਹੀ ਖਿਚੇ ਜੇ ਪਹਿਲੇ ਮੇਰੀ ਪੈਲੀ ਵਿੱਚ ਪਾਣੀ
ਆਵੇ । ਜੱਟ ਮਹਾਂ ਕਠੋਰ ਤਪੇ ਦੇ ਦੁਖ ਵਲ ਕਿਸੇ ਨੇ ਧ੍ਯਾਨ
ਨਾ ਕੀਤਾ | ਗੁਰਦੋਖੀ ਕੁਤੇ ਦੀ ਮੌਤ ਰੁਲਕੇ ਮੋਯਾ,ਅਤੇਵਰਖਾ