ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/80

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)


ਗੁਰੂ ਜੀਦੇ ਕੋਲ ਆਕੇ ਵਰਖਾ ਮੰਗਣ ਲੱਗੇ, ਬਚਨ ਹੋਯਾ
ਭਾਣੇ ਵਿੱਚ ਰਾਜ਼ੀ ਰਹੋ-ਪਰਮੇਸ਼ਰ ਦਾ ਸ਼ਰੀਕਕੋਈਨਹੀਂ,ਜੱਟਾਂ
ਨੇ ਕਿਹਾ ਜੋਗੀ ਆਖਦਾ ਹੈ, ਕਿ ਜੇ ਗੁਰੂਵਰਖਾਨਾ ਕਰਾਵੇ ਤਾਂ
ਪਿੰਡੋਂ ਨਿੱਕਲ ਜਾਵੇ ਅਰਜੇਰਹਿਣਾ ਹੈ ਤਾਂ ਵਰਖਾ ਕਰੇ।ਗੁਰੂ
ਜੀ ਕਿਹਾ ਜੋ ਤੁਹਾਡਾ ਕੰਮ ਸਰਦਾ ਹੈ,ਤਾਂਅਸੀਂ ਨਿੱਕਲਜਾਂਦੇ
ਹਾਂ।ਭਾਈ ਬੁੱਢਾ ਜੀ ਨੂੰ ਜੱਟਾਂ ਪੁਰ ਕ੍ਰੋਧ ਆਯਾ, ਪਰ ਗੁਰੂ ਜੀ
ਕਿਹਾ, ਛਿਮਾ ਕਰਨੀ ਸਾਡਾ ਧਰਮ ਹੈ, ਇਹ ਕਹਿਕੇ ਨਿੱਕਲ
ਤੁਰੇ, ਪਿੰਡ ਦੇ ਬਾਹਰ ਬ੍ਰਿਛੁ ਹੇਠ ਬੈਠਣ ਲੱਗੇ ਤਾਂ ਉੱਥੋਂ ਦੇ
ਜੱਟਾਂ ਨੇ ਕਿਹਾ, ਇੱਥੇ ਨਾ ਬੈਠੋ-ਇਸੇ ਤਰਾਂ ਸੱਤ ਪਿੰਡ ਛੱਡਕੇ
ਜੰਗਲ ਵਿਖੇ ਰਜਦਖਾਂ ਦੇ ਟਿੱਬੇ ਕੋਲ ਪਲੰਘ ਪੁਰ ਜਾ ਬੈਠੇ।
ਨੇੜਦੇਨੱਗਰਾਂਦੇਲੋਕਦਰਸ਼ਨ ਨੂੰਆਏ,ਸ਼ਬਦ ਕੀਰਤਨ ਲੱਗਾ
ਹੋਣ,ਲੰਗਰ ਵਰਤਿਆ ਜੰਗਲ ਵਿੱਚ ਮੰਗਲ ਹੋਯਾ ॥
॥ਇੱਧਰ ਅੰਮ੍ਰਿਤਵੇਲੇ ਪਹਿਰ ਰਾਤ ਰਹਿੰਦੀਅਮਰਦਾਸਜੀ
ਆਏ ਤਾਂ ਅੱਗੇ ਸੁੰਨ ਸਾਨਸਥਾਨ ਡਿੱਠਾ। ਪੁਛਿਆਗੁਰੂਜੀ ਕਿੱਥੇ
ਹਨ,ਤਾਂ ਜੱਟਾਂ ਦੇ ਮੂੰਹੋਂ ਸਾਰਾ ਬਿਰਤੰਤ ਸੁਣਕੇ ਕਿਹਾ, ਤੁਸੀਂ
ਮੂਰਖਹੋ, ਤੁਹਾਡੀ ਬੁੱਧ ਕਿੱਧਰ ਗਈ, ਕਦੀ ਗਊ ਦੇ ਥਾਂ ਭੇਡ