ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪)


ਵਸਤੂ ਸੇਵਾ ਅਰ ਭਾਉ ਭਗਤੀ ਅਰਗੁਣਾਂ ਨਾਲ ਮਿਲਦੀ ਹੈ
ਐਵੇਂ ਖਾਨਦਾਨੀ ਰਿਸ਼ਤੇ ਅਰ ਮੂੰਹ ਮੁਲਾਹਜ਼ੇ ਨਾਲ ਨਹੀਂ
(੫) ਇਹ ਛੋਟੀ ਜਨਮ ਸਾਖੀ ਦੂਜੀ ਵਾਰ ਛਪੀ ਹੈ-ਜੋ
ਸੱਜਨ, ਮਹਾਤਮਾ, ਵਿਦ੍ਵਾਨ ਇਸ ਵਿਚ ਕੋਈ ਅਸੁਧੀ
ਦੱਸਣ ਗੇ ਉਹ ਦੂਸਰੀ ਵਾਰ ਸੁਧ ਕਰਕੇ ਛਾਪੀ ਜਾਊ।
ਪਰ ਸਾਡੀਇਹ ਕੋਸ਼ਸ਼ਨਹੀਂ ਹੋਣੀ ਚਹੀਏ ਜੋ ਆਪਣੇ ਸਤਿਗੁਰਾਂ
ਦੇ ਪਵਿੱਤ੍ਰ ਜੀਵਨ ਚਰਿੱਤ੍ਰਾਂ ਨੂੰ ਮਨ ਇੱਛਤ ਵਧਾਘਟਾ ਕਰਕੇ
ਕੇਵਲ ਵਕਤ੍ਰਿਤਾ,ਮਜਮੂਨ ਨੂੰ ਰੰਗੀਨਬਨਾਯਾਜਾਏ, ਬਲਕਿ
ਜਿੱਥੋਂ ਤਕ ਹੋਸੱਕੇ ਉਨ੍ਹਾਂ ਦੇ ਜੀਵਨ ਦੇ ਸੱਚੇ ਸੱਚੇ ਬ੍ਰਿਤਾਂਤ ਇਕੱਤ੍ਰ
ਕੀਤੇ ਜਾਣ ਤਾਕਿ ਸਮਯ ਦੇ ਗੁਜ਼ਰਨੇ ਨਾਲ ਇਹਨਾ ਹੋਜਾਵੇ
ਜੋ ਸਤਿਗੁਰਾਂ ਦੇ ਸੱਚੇ ਕਾਰਨਾਮੇਂ ਪਿੱਛੇ, ਅਤੇ ਕਵੀਆਂ ਦੀਆਂ
ਰੰਗੀਨ ਬਾਤਾਂ ਅਗੈ ਪੈ ਜਾਣ ! ਹਰ ਸੱਚੇ ਸਿੱਖ ਦਾ ਧਰਮ ਹੈ
ਜੋ ਸਤਿਗੁਰਾਂ ਦੇ ਚਰਿੱਤ੍ਰਾਂ ਵਿੱਚ ਮਨੋਕਤ ਬਾਤਾਂ ਦਾਖਲ ਨਾ
ਹੋਣ ਦੇਵ ॥

ਅਮ੍ਰਿਤਸਰ ਖਾਲਸੇ ਜੀ ਦਾ ਸੇਵਕ
ਅਪ੍ਰੈਲ ੧੯੧੪ ਗੁਰਬਖਸ਼ ਸਿੰਘ ਗਿਆਨੀ
                     ਸੈਕ੍ਰੇਟਰੀ,ਖਾਲਸਾ ਕਾਲਜ ਕੌਂਸਲ