ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੨)


ਮੂੂੰਹ ਮੁਨਾ ਮੂੰਹ ਕਾਲਾ ਕਰ,ਖੋਤੇ ਉੱਤੇ ਚੜ੍ਹਮੁਡੇਮਗਰਲਾਏ,
ਖਡੂਰ ਦੇ ਉਦਾਲੇ ਭੌਕੇ ਗੁਰੂ ਜੀ ਦੀ ਚਰਨੀਂ ਆਇ ਲੱਗਾ ।
ਇੱਧਰ ਸੰਗਤ ਨੇ ਪ੍ਰਸਾਦ ਭੇਟ ਚੜ੍ਹਾਕੇ ਦਰਸ਼ਨ ਕੀਤਾ,ਗੁਰੁਜੀ
ਪੱਛਿਆ,ਜੋ ਮੁਖੀਆ ਕਿੱਥੇ ਹੈ-ਸਿੱਖਾਂ ਕਿਹਾ ਜੀ ਸੱਚੇ ਪਾਤਸ਼ਾਹ
ਮਗਰ ਆਉਂਦਾ ਹੈ, ਸੋ ਢੋਲ ਵੱਜਦੇ ਭਾਈਜਿਵੰਦਾਆਯਾਭੇਟ
ਰੱਖਕੇ ਦਰਸ਼ਨ ਪਾਯਾ, ਸਿਰ ਚਰਨਾਂ ਅੱਗੇਨਿਵਾਯਾ। ਗੁਰੂਜੀ
ਪੁਛਿਆ ਭਾਈ ਇਹ ਕੀ ਰੂਪ ਬਨਾਯਾ ਹੈ?ਬੇਨਤੀ ਕੀਤੀ ਜੋ
ਆਪ ਦਾ ਹੁਕਮ ਮੰਨਿਆਂ ਹੈ, ਕਿਰਪਾ ਕਰਕੇ ਰਬਾਬੀਆਂਨੂੰ
ਬਖ਼ਸ਼ੋ ਬਚਨ ਹੋਯਾ,ਨਿਹਾਲ! ਧੰਨ ਭਾਈ ਜਿਵੰਦਾ,ਹੋਰ ਬੀ
ਕੁਛ ਮੰਗ-ਤਾਂਸਿੱਖ ਕਹਿਆਜੋਸਿਖਭੁਲਨਹਾਰਹਨ,ਅਤੇ ਗੁਰ
ਬਖਸੰਦਹਨ,ਟੁੱਟੇ ਨੂੰ ਗੰਢ ਲਿਆਕਰੋ, ਤਿੰਨ ਵਾਰ ਇਹੋਦਾਨ
ਮੰਗਿਆ ਤਾਂ ਗੁਰੁ ਜੀ ਰਬਾਬੀਆਂ ਨੂੰਸਦਵਾਯਾ।ਚਰਨੀਂਆਇ
ਲੱਗੇਪਰਸਰਮਿੰਦੇਅੱਖ ਨਾ ਉਤਾਂਹਕਰਸੱਕਣ-ਰਬਾਬਦੇਕੇ ਗੁਰੂ
ਜੀ ਬਚਨ ਕੀਤਾ, ਭਈ ਜਿਸ ਮੂੰਹ ਨਾਲ ਨਿੰਦ੍ਯਾ ਕੀਤੀ ਹੈ
ਹੁਣ ਓਸੇ ਨਾਲ ਜਸ ਗਾਓ ਤਾਂ ਤਿਨ੍ਹਾਂ ਨੇ ਰਾਮਕਲੀ ਦੀ ਵਾਰ
ਦੀਆਂ ਪੰਜ ਪੌੜੀਆਂ ਬਣਾਇਕੇ ਗੁਰੂ ਜੀ ਦਾ ਜਸ ਗਾਵਿਆਂ