ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)



ਅਰ ਵਡਿਆਈ ਦੇ ਜੋਗ ਹੋਏ, ਉਨ੍ਹਾਂ ਦੀ ਹੀ ਨਿੰਦਿਆਕਰਨ
ਲੱਗੇ, ਇਨ੍ਹਾਂ ਨੇ ਇੱਕ ਗੁਣ ਨਾ ਜਾਤਾ, ਏਹ ਕ੍ਰਿਤਘਨ
ਹਨ, ਹੁਣ ਇਨ੍ਹਾਂ ਦੇ ਬਖ਼ਸਣ ਦੀ ਅਰਜ਼ ਸਾੱਡੇ ਅੱਗੇ ਕੋਈਨਾ
ਕਰੇ । ਰਾਗ ਅਰ ਸ਼ਬਦ ਸਿੱਖਾਂਨੂੰਬਖ਼ਸ਼ਿਆ ਗਿਆ,ਅਰ ਕਿਹਾ
ਗੁਰੂ ਦੇ ਪਿਆਰੇ ਸਿੱਖੋ ਸ਼ਬਦ ਗਾਓ-ਸਾਰੰਗੀ ਦਾ ਗੁਰਾਂ ਨੇ
ਸਾਰੰਗਾ ਨਾਉਂ ਧਰਿਆ, ਜਿਸਨੂੰ ਹੁਣ ਸਿਰੰਦਾ ਆਖਦੇ ਹਨ
ਤਾਂ ਡੱਲੇ ਗ੍ਰਾਮ ਦੇ ਵਾਸੀ ਭਾਈ ਰਾਮੂ, ਭਾਈ ਦੀਪਾ, ਭਾਈ
ਉਗ੍ਰ੍ਸੈਨ,ਭਾਈ ਨਗੌਰੀ, ਇਨ੍ਹਾਂ ਨੇ ਸਿਰੰਦਾਦੂਤਾਰਾਕੈਂਸੀਆਂ
ਢੋਲਕ ਲੈਕੇ ਸ਼ਬਦ ਦੀ ਧੁਨ ਲਾਈ, ਪ੍ਰੇਮ ਦੀ ਝੜੀਬਰਸਾਈ
ਸੁਣਨ ਵਾਲੇ ਸਭ ਅਨੰਦ ਹੋਏ । ਰਬਾਬੀ ਹੌਲੇ ਹੋਕੇ ਆਪਣੇ
ਘਰ ਲੱਗੇ ਕੀਰਤਨ ਕਰਨ, ਪਰ ਗੁਰੂ ਜੀਦਾ ਦੀਵਾਨ ਛੱਡਕੇ
ਕੌਣ ਉਨ੍ਹਾਂ ਦੇ ਕੋਲ ਜਾਵੇ । ਅੰਨ ਅਰ ਧਨ ਤੇ ਬਿਨਾਂ ਆਰਤ
ਹੋ ਗਏ-ਪੱਛੋਤਾਉਣ, ਸਿੱਖਾਂ ਅੱਗੇ ਦੁਹਾਈ ਦੇਣ, ਜੋ ਰੋਟੀ
ਕਪੜਾ ਹੀ ਸਾਨੂੰ ਮਿਲੇ, ਅਸੀਂ ਧਨ ਨਹੀਂ ਮੰਗਦੇ ਤਾਂ ਸਿੱਖਾਂ
ਨੇ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ--ਬਚਨ ਹੋਯਾ ਕਿ
ਜੋ ਕੋਈ ਗੁਰ ਨਿੰਦਕਾ ਦੀ ਅਰਦਾਸ ਕਰੇਗਾ,ਉਸਦੀਦਾਹੜੀ