ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)


ਸੋ ਉਸਨੇ ਕੋਠੜੀ ਦਿੱਤੀ ਗੁਰੂਜੀਅੰਦਰ ਬੈਠ ਰਹੇ ਅੱਠ
ਪਹਰੀਂ ਪਾਣੀ ਰੱਖਕੇ ਦਰਸ਼ਨ ਕਰਲਵੇ-ਨਾਮ ਅਧਾਰ ਗੁਰੂ
ਜੀ ਸਮਾਧ ਲਾ ਰਹੇ ਛੇ ਮਹੀਨੇ ਬੀਤ ਗਏ ਸੰਗਤਨੂੰ ਪਲਪਲ
ਜੁਗਾਂ ਸਮਾਨ ਬੀਤੇ ।
ਕਰਤਾਰਪੁਰ ਧਰਮਸਾਲਾ ਵਿਖੇ ਇੱਕ ਦਿਨਭਾਈ ਲਾਲੋ
ਭਾਈ ਸੈਦੋ, ਭਾਈਅਜਿੱਤਾ ਆਦਿਕ ਸਿੱਖਾਂ ਨੇ ਭਾਈ ਬੁਢੇ ਨੂੰ
ਆਖਿਆ ਜੇ ਤੇਰੇ ਉੱਤੇ ਗੁਰੂ ਜੀ ਦੀ ਵੱਡੀ ਕਿਰਪਾਸੀਤੂੰ ਸਾਨੂੰ
ਗੁਰੂਜੀਦਾ ਦਰਸ਼ਨ ਕਰਾਉ ਅਸੀਂ ਖਡੂਰ ਆਦਿ ਸਭਥਾਂਟੋਲ
ਆਏ ਹਾਂ ਸਾਨੂੰ ਕਿਤੇ ਦਰਸ਼ਨ ਨਹੀਂ ਹੋਯਾ । ਭਾਈ ਬੁਢੇ
ਕਿਹਾ, ਕਲ ਵੱਡੇ ਵੇਲੇ ਦੱਸਾਂਗਾ । ਸੰਧ੍ਯਾ ਨੂੰ ਰਹਰਾਸ ਪੜ੍ਹ
ਪ੍ਰਸ਼ਾਦ ਛਕਕੇ ਕਥਾ ਕੀਰਤਨ ਸੋਹਲੇ ਦਾ ਪਾਠ ਕਰਕੇ ਗੁਰੂਜੀ
ਦਾ ਧਯਾਨ ਕੀਤਾ- ਤਾਂ ਡਿੱਠਾ ਗੁਰੂ ਨਾਨਕ ਜੀ ਦੀ ਜੋਤ ਗੁਰੂ
ਅੰਗਦ ਜੀਦੇ ਵਿੱਚ ਹੈ ਅਰ ਉਹ ਨਿਹਾਲੀ ਜੱਟੀ ਦੇ ਕੋਠੇ ਵਿੱਚ
ਲੁਕ ਬੈਠੇ ਹਨ । ਅਤੇ ਸਵਾ ਪਹਿਰ ਰਾਤ ਰਹੀ ਸਨਾਨ
ਕਰ ਜਪਜੀ,ਆਸਾਦੀਵਾਰ, ਓਅੰਕਾਰ ਆਦਿ ਬਾਣੀ ਪੜ੍ਹਦੇ
ਰਹੇ-ਦਿਨ ਚੜ੍ਹਦੇ ਹੀ ਪ੍ਰੇਮੀ ਸਿੱਖਾਂ ਨੇ ਆਣਘੇਰਾ ਪਾਯਾ-ਬੁਢਾ