ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)



ਕੀਤਾ, ਤਾਂ ਬਚਨ ਹੋਯਾ ਜੋ ਹੁਣ ਇਸਨੂੰ ਮੇਰਾ ਰੂਪ ਜਾਣਕੇ
ਸੇਵਾ ਕਰਨੀ । ਜੋ ਇਸਦੀ ਸੇਵਾ ਕਰੇਗਾ,ਫਲੇਗਾ ਅਰ ਸੁਖੀ
ਵਸੇਗਾ । ਸ੍ਰੀਚੰਦ ਲਖਮੀਚੰਦ ਜੀ ਨੂੰ ਇਹ ਕੰਮ ਚੰਗਾ ਨਾ
ਲੱਗਾ,ਪਰ ਗੁਰੂਜੀ ਧੀਰਜ ਦੇਕੇ ਕਿਹਾਜੋ ਤਹਾਡੇ ਬਚਨ ਵਿਚ
ਰਿੱਧ ਸਿੱਧ ਰਹੇਗੀ, ਅਰ ,ਅੰਗਦ ਜੀ ਨੇ ਗੁਰਿਆਈ ਸੋਵਾ
ਕਰਕੇ ਲਈ ਹੈ। ਏਹ ਸੇਵਾ ਦੀ ਵਸਤੁ ਹੈ ਜਿਸਨੈ ਕੀਤੀ
ਉਹ ਅਧਿਕਾਰੀ ਹੋਯਾ ॥
ਉਪਰੰਦ ਅੰਗਦ ਜੀ ਨੂੰ ਗੁਰੂ ਜੀਨੇ ਖਡੂਰ ਭੇਜ ਦਿੱਤਾ,
ਆਗ੍ਯਾ ਮੰਨਕੇ ਖਡੂਰ ਨੂੰ ਤੁਰੇ ਪਰ ਮਨ ਗੁਰੂ ਜੀ ਦੇਚਰਨਾ
ਵਿਚ ਰਿਹਾ। ਅਤੇ ਗੁਰੂ ਨਾਨਕ ਜੀ ਸੱਚ ਖੰਡ ਪਧਾਰੇ ॥
ਸੋ ਟਿੱਕਾ ਸੋ ਛਤ੍ਰ ਸਿਰ ਸੋਈ ਸੱਚਾ ਤਖਤ ਟਿਕਾਈ ॥
ਗੁਰੂਨਾਨਕ ਹੁੰਦੀਮੁਹਰ ਹੱਥਗੁਰਅੰਗਦਦੋਹੀ ਫਿਰਾਈ ॥
ਦਿਤਾ ਛੋਡ ਕਰਤਾਰ ਪੁਰ ਬੈਠ ਖਡੂਰੈ ਜੋਤ ਜਗਾਈ ॥
ਜਮੈਂ ਪੂਰਬਬੀਜਿਆ ਵਿਚ ਵਿਚ ਹਰ ਕੂੜੀ ਚਤਰਾਈ ॥
ਲਹਿਣੇ ਪਾਣੀ ਨਾਨਕਹੁ ਦੇਣੀ ਅਮਰਦਾਸਘਰ ਆਈ ॥
          (੧ ਵਾਰ ਭਾਈ ਗੁਰਦਾਸ-੪੭ )