ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)


ਜੀ ਕਹਾ, ਚੰਗੀ ਤਰਾਂ ਵੇਖ, ਬੁੱਢੇ ਕਹਾ ਜੀ ਮੈਂ
ਅਣਜਾਣ ਨਹੀਂ, ਅਸੀਂ ਰੋਜ ਇਸ ਵੇਲੇ ਹਲ ਜੋਂਂਦੇ
ਹੁੰਦੇ ਸਾਂ, ਮੈਂਤਾਰਿਆਂਦੀ ਜਾਚ ਨਾਲ ਅੱਧੀ ਰਾਤ ਆਖੀ ਹੈ ।
ਗੁਰੂ ਜੀ ਫੇਰ ਹੋਰਨਾਂ ਸਿੱਖਾਂ ਨੂੰ ਪੁਛਿਆ, ਉਨ੍ਹਾਂ ਬੀ ਅੱਧੀ
ਰਾਤ ਹੀ ਕਹੀ- ਅੰਗਦ ਜੀ ਨੂੰ ਬੱਚਨ ਹੋਯਾ, ਜੋ ਵੇਖੋ ਰਾਤ
ਕਿੰਨੀ ਹੈ । ਅੰਗਦ ਨੇ ਬੇਨਤੀ ਕੀਤੀ, ਗੁਰੂ ਜੀ ਜਿੰਨੀ
ਆਪ ਰੱਖੀ ਹੈ,ਓਨੀਂਹੀ ਹੈ,ਗੁਰੂ ਕਿਹਾ ਦਿਨ ਚੜ੍ਹਨੇ ਪੁਰ ਹੈ,
ਤਾਂ ਕਿਹਾ ਜੀ ਸੱਚ ਹੈ,ਫੇਰਕਿਹਾ ਏਹ ਸਭੇ ਅੱਧੀ ਰਾਤ ਆਖਦੇ ਹਨ,ਰਾਤਅੱਧੀਹੀਹੈ,ਬੇਨਤੀਕੀਤੀਜੀਅੱਧੀ ਹੀਹੈ,ਗਲ ਕਾਹਦੀ
ਆਪਣੀ ਚਤਰਾਈ ਕੁਛਨਾਕੀਤੀ। ਗੁਰੂ ਜੀਨੇ ਗਲ ਨਾਲ
ਲਾਯਾ,ਅਤੇਸ੍ਰੀਜਪਜੀਗੁਰਮੰਤ੍ਰਦਿੱਤਾ, ਅਰ ਸਭ ਰੀਤ ਰਹਿਤ
ਜਪਣਦੀਸਿਖਾਈ।ਇੱਕ ਦਿਨ ਸਭ ਸੰਗਤਇਕੱਠੀ ਹੋਈ, ਤਾਂ
ਅੰਗਦਜੀਨੂੰਸਨਾਨਕਰਾਇਨਵੇੇਂਬਸਤ੍ਰਪਹਿਨਾਇਕੇ ਗੁਰੂ ਜੀ
ਆਪਣੀ ਗੱਦੀ ਉੱਤੇ ਬੈਠਾਇ ਪੰਜ ਪੈਸੇ ਨਲਯੇਰ ਭੇਟ ਅੱਗੇ
ਰੱਖੀ ਅਰ ਭਾਈ ਬੁਢੇ ਨੂੰ ਬਚਨ ਹੋਯਾ ਜੋ ਏਹ ਮੇਰਾਰੂਪ ਹੈ,
ਇਸਨੂੰ ਤਿਲਕ ਲਗਾਓ । ਭਾਈ ਬੁਢੇ ਨੇ ਤਿਲਕ