ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)


ਹਿਰਦੇਵਿਚ ਪ੍ਰਭੂਦਾਪ੍ਰਕਾਸ਼ ਉਦੈ ਹੋਵੇ ਸੋ ਇਹ ਮੰਤ੍ਰ ਹੈ-ਉਪਰੰਦ
ਚਾਰਬਰਨਾਂਦੇ ਧਰਮਦੱਸੇ,ਅਰ ਵੈਰਾਗ,ਵਿਵੇਕ, ਖਟਸੰਪਤ੍ਰਾ'
ਚਤੁਸ਼੍ਟੈ ਸਾਧਨ, ਮਹਾਂ ਵਾਕ ਦੁਆਰਾ ਗ੍ਯਾਨ ਦਾਨ ਕਰਕੇ ਕ੍ਰਤਾਰਪੁਰਜਾਣਦੀਇੱਛਾਕੀਤੀ। ਲਹਿਣਾਜੀਗੁਰੂ ਦੀ ਅਗ੍ਯਾ
ਮੰਨਕੇ ਖਡੂਰ ਵਿਚ ਰਹੇ । ਅਰ ਜਿਉਂ ਜਿਉਂ ਗੁਰ ਮੰਤ੍ਰ ਦਾ
ਅਭਿਯਾਸ ਕਰਦੇ ਗਏ-ਤਿੰਉਂਤੰਉਂਪ੍ਰੇਦਾ ਰੰਗ ਚੜ੍ਹਦਾ ਗਿਆ
ਖਿਣ ਪਲ ਦੀ ਨ੍ਯਾਈਂਸਮਾ ਜਾਂਦਾ ਮਲੂਮ ਨਾ ਹੋਵੇ। ਆਸਾ,
ਤ੍ਰਿਸ਼ਨਾ, ਦੁਤੀਆ ਭਾਵ ਸਭ ਦੂਰ ਹੋਗਿਆ ਈਸ਼੍ਵਰ ਵੱਲ ਲਿਵ
ਲੱਗੀਰਹੇ।ਗੁਰੂਜਕਰਤਾਰਪੁਰ ਗਏ-ਜਿਕੁਰ ਸੁਇਨਾ ਕਸੌਟੀ
ਉੱਤੇਪਰਖਿਆਜਾਂਦਾ ਹੈ-ਇਸੇਤਰਾਂ ਗੁਰੂਜੀਨੇ ਲਹਿਣਾ ਪਰਖ
ਲਿਆ,ਜੋਇਹ ਸਭ ਤਰਾਂ ਲਾਇਕ ਹੈ-ਇਹੋ ਗੁਰਿਆਈ ਦਾ
ਮਾਲਕ ਹੋਵੇਗਾ ॥
ਲਹਿਣਾ ਜੀ ਨੱਗਰ ਵਿਖੇ ਨਾ ਗਏ,ਸਬਦਸੁਰਤ ਲਿਵ
ਲੀਨ ਰਹੇ,ਧੂੜ ਨਾਲ ਸਰੀਰ ਢਕ ਗਿਆ, ਅਖੰਡ ਅਡੋਲ
ਸਮਾਧ ਲਗ ਗਈ-ਖਡੂਰ ਦੇ ਬਾਹਰ ਛੱਪੜ ਦੇ ਕੰਢੇ ਬੈਠੇਕੁਛ
ਕਾਲ ਇਸੇਤਰਾਂ ਬਿਤੀਤ ਹੋਯਾ ॥