ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)


ਕੜਾਹ ਪ੍ਰਸਾਦ ਹੋਣ, ਪ੍ਰੇਮਦਾ ਰੰਗ ਦਿਨੋਂ ਦਿਨ ਚੜ੍ਹਦਾ
ਜਾਵੇ। ਇੱਕ ਦਿਨ ਤਿਸਦਾ ਪ੍ਰੇਮ ਦੇਖਕੇ ਗੁਰੂ ਨਾਨਕ
ਜੀ ਖਡੂਰ ਵਿਖੇ ਆ ਦਰਸ਼ਨ ਦਿਤਾ, ਲਹਿਣਾ ਜੀ ਇਸਤ੍ਰੀ
ਸਣੇ ਚਰਨੀਂ ਲੱਗੇ, ਤਨ ਮਨ ਧਨ ਸਰਬੰਸ ਭੇਟ ਕਰ
ਦਿੱਤਾ। ਗੁਰੂ ਜੀ ਸੁਖ ਪੁਛਕੇ ਕਿਹਾ ਤੇਰੇ ਘਰ ਸੰਤਾਨ
ਕੀ ਹੈ ? ਤਾਂ ਪਾਸੋਂ ਲੋਕਾਂਨੈ ਕਿਹਾ ਜੀ ਇੱਕ ਦਾਸੂਨਾਮੇ ਪੁਤ੍ਰ
ਪੰਜਾਂ ਬਰਸਾਂ ਦਾ ਸੁੰਦਰ ਸਰੂਪ ਸੀ, ਪਰ ਪਿੰਡ ਵਿਚ ਧਾੜ
ਪਈ ਲੋਕੀ ਤਿਨ੍ਹਾਂ ਦੇ ਮਗਰ ਪਏ, ਤਾਂ ਉਨ੍ਹਾਂ ਨੇ ਬੰਦੂਕਾਂ
ਚਲਾਈਯਾਂ,ਸੋ ਬੰਦੂਕ ਦੇ ਲੱਗਣ ਨਾਲ ਦਾਸੂ ਮਰ ਗਿਆ
ਗੁਰੂਜੀ ਕਿਹਾ ਦਾਸੂਦੀ ਥਾਂ ਦਾਸੂ ਅਰਗੁਰੂਕੀ ਦਾਤਦਾ ਦੂਜਾ
ਦਾਤੂ, ਇਹ ਦੋ ਪੁਤ੍ਰ ਹੋਣਗੇ ਪਰ ਲਹਿਣਾ ਜੀ ਨੈ ਤਨ ਮਨ
ਧਨ ਗੁਰੂ ਕਾ ਜਾਣਕੇ ਬੰਦਨਾਂ ਕੀਤੀ ਅਰ ਹਰਖ ਸੋਗ ਤੇ
ਵਿਰਕਤ ਰਹੇ ॥

ਸ੍ਵੈਯਾ


ਜਿਉਂਚੰਦ੍ਰਮਣੀਸਸਿਦੇਖਦ੍ਰਵੈਂਜਿਮਕੇਕਲ ਕੇਸੁਤਕਾਕਮਝਾਰੀ