ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)



ਸਿਰ ਮਿਲਦਿਆਂ, ਇਨ੍ਹਾਂ ਕੰਮਾਂ ਵਿਚ ਜੋ ਵਿਘਨ ਕਰੇ ਝੂਠੀ
ਸਾਖੀ ਦਵ, ਥਕੇਵੇਂ ਤੇ ਡਰਕੇ ਯਾ ਆਲਸ ਕਰਕੇ ਰਿੱਧ ਸਿੱਧ
ਦਾਤੀ ਦੁਰਗਾ ਦੀ ਸੇਵਾ ਨਾ ਕਰੇ, ਅਤੇ ਪ੍ਰਣ ਕਰਕੇ ਸੁਭ ਕੰਮ
ਦਾ ਤਿਆਗ ਕਰੇ, ਓਹ ਮਹਾਂ ਪਤਿਤ ਹੁੰਦਾ ਹੈ; ਉਸਦਾ ਧਨ
ਪੁਤ੍ਰ ਸੰਪਦਾ ਸਭ ਨਾਸ ਹੋ ਜਾਂਦੇ ਹਨ ਪਰ ਲਹਿਣੇ ਨੈ ਇਹੋ
ਕਿਹਾਭਾਈ ਜਿੰਨੀਆਂ ਬਿਪਤਾਆਉਣਸਿਰ ਪੁਰ ਸਹਾਰਾਂਗਾ,
ਪਰ ਸਚੇਗੁਰੂ ਪੂਰੇ ਦੇ ਚਰਨਾਂ ਨੂੰ ਨਹੀਂ ਛੱਡਾਂਗਾ ॥
ਇਕ ਰਾਤ ਦੇਵੀਦਾ ਧਿਆਨ ਕਰਦਿਆਂ ਨੀਂਦਰ ਆ
ਗਈ । ਸੋ ਪਿਛਲੀ ਰਾਤ ਗੁਰੂ ਦ੍ਵਾਰੇ ਝਾੜੂ ਦਿੰਦੀ ਉਹੋ ਮੂਰਤ
ਨਜਰ ਆਈ ਕਿ ਜਿਥੇ ਵਰਹੇ ਦੇ ਵਰਹੇ ਦਰਸ਼ਨ ਨੂੰ ਜਾਂਦਾ
ਹੁੰਦਾ ਸੀ। ਵੇਖਕੇ ਪੁਛਿਆ ਤਾਂ ਮਾਤਾ ਨੈ ਕਿਹਾ ਪੁਤ੍ਰ ਲਹਿਣਾ
ਤੂੰ ਮੋਖ ਅਰ ਗ੍ਯਾਨਦੀ ਇੱਛਾ ਰੱਖਕੇ ਮੇਰੀ ਭਗਤੀ ਕੀਤੀ, ਸੋ
ਮੈਂ ਤੈਨੂੰ ਪੂਰੇ ਗੁਰੂਦਾ ਲੜ ਪਕੜਾਯਾ ਹੈ,ਜਿਸਦੀ ਸੇਵਾ ਕਰਕੇ
ਭੁਗਤ ਅਰ ਮੁਕਤਦੋਵੇਂਤੂੰ ਪਾਵੇਂਗਾ,ਗੁਰੂਨਾਨਕ ਪੂਰਾਗੁਰੂ ਹੈ,
ਮੈਂ ਇਸਦੀ ਦਾਸੀ ਹਾਂ,ਸੁਣਕੇ ਲਹਿਣਾ ਜੀ ਅਚਰਜ ਹੋਰਹੇ
ਅਰ ਗੁਰਾਂ ਦੀ ਸੇਵਾ ਵਿਚ ਅੱਗੇ ਨਾਲੋਂ ਭੀ ਪ੍ਰੀਤ ਦਿਨ ਦਿਨ