ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

ਕੀ ਹੈ ਮਜ਼ਹਬ ਕਰਨੀ ਨਿੰਦਾ ਹੋਰਨਾਂ ਦੀ?
ਨੂੰ ਗੈਰ ਮਜ਼ਹਬੀਆਂ ਨੂੰ ਘਰ ਘਰ ਜਾਣਾ?
"ਸਾਡਾ ਮਜ਼ਹਬ ਸੱਚਾ" "ਬਾਕੀ ਮਜ਼ਹਬ ਝੂਠੇ"
ਘਰ ਵਿਚ ਰੰਨ ਨੂੰ ਆਖਦੇ ਹੂਰ ਜਾਣਾ?
ਲੋਕੋ ਬੁਰਾ ਨਾ ਆਖਣਾ ਕਿਸੇ ਤਾਈਂ,
ਨਿੰਦਾ ਵਿਚ ਨਾ ਹੋਕੇ ਮਸ਼ਹੂਰ ਜਾਣਾ।
ਭਗਤੀ, ਭੌ ਤੇ ਪ੍ਰੇਮ ਅਰ ਸ਼ੁਕਰ ਕਰਨਾ,
ਉਸ ਕਰਤਾਰ ਜੀ ਦਾ, ਇਹ ਹੈ ਕਰਮ ਤੇਰਾ।
ਨੇਕੀ, ਪ੍ਰੇਮ, ਉਪਕਾਰ, ਸਤ, ਦਾਨ, ਸੇਵਾ,
ਜੀਵ ਵਿੱਚ ਕਰਨਾ, ਇਹ ਹੈ ਧਰਮ ਤੇਰਾ।
ਉਲਟ ਕਰੇਂ ਜੇ ਬੰਦਿਆ ਯਾਦ ਰਖ ਫਿਰ,
ਸੀਸ ਝੁਕੂ ਓਥੇ ਨਾਲ ਸ਼ਰਮ ਤੇਰਾ।
'ਚਰਨ' ਢੱਠ ਕਰਤਾਰ ਦੇ, ਤੁੱਛ ਬੰਦੇ।
ਬਖ਼ਸ਼ੇ ਤੁਧ ਨੂੰ ਧਰਮ ਤੇ ਕਰਮ ਤੇਰਾ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:

(੧) ਨਿੰਦਾ ਭਲੀ ਕਿਸੈ ਕੀ ਨਾਹੀਂ...
(੨) ਸਗਲ ਧਰਮ ਮਹਿ ਸ੍ਰੇਸਟ ਧਰਮ।
ਹਰ ਕੋਨਾਮਜਪ ਨਿਰਮਲ ਕਰਮ॥
(੩) ਏਕੋ ਜਪਿ ਏਕੋ ਸਾਲਾਹਿ।
ਏਕ ਸਿਮਰਿ ਏਕੋ ਮਨ ਆਹਿ॥
ਏਕਸ ਕੇ ਗੁਨ ਗਾਉ ਅਨੰਤ।
ਮਨਿ ਤਨਿ ਜਾਪਿ ਏਕ ਭਗਵੰਤ।