ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਹੱਦਾਂ ਥਾਪੀਆਂ ਹਨ। ਓਸੇ ਦੇ ਹੁਕਮ ਨਾਲ ਤੁਫ਼ਾਨ ਚਲਦੇ ਅਤੇ ਥੰਮ ਜਾਂਦੇ ਹਨ, ਓਸਦੇ ਹੁਕਮ ਨਾਲ ਭੁਚਾਲ ਆਉਂਦੇ ਹਨ ਅਤੇ ਧਰਤੀ ਦੇ ਕੂੜਾ ਜੀਵ ਕੰਬ ਜਾਂਦੇ ਹਨ। ਓਸਦੇ ਹੁਕਮ ਨਾਲ ਬੱਦਲ ਗੱਜਦੇ ਅਤੇ ਪਪੀਆਂ ਦੇ ਕਲੇਜੇ ਕੰਬਦੇ ਹਨ, ਓਸੇ ਦੇ ਹੁਕਮ ਨਾਲ ਲੱਖਾਂ ਧਰਤੀਆਂ ਬਣਦੀਆਂ ਹਨ ਅਤੇ ਫੇਰ ਓਸਦੇ ਹੁਕਮ ਨਾਲ ਇੱਕ ਅੱਖ ਦੇ ਫੋਰ ਵਿਚ ਸਭ ਕੁਝ ਅਲੋਪ ਹੋ ਜਾਂਦਾ ਹੈ।

ਹੇ ਮਨੁੱਖ! ਓਸ ਸਰਬ ਸ਼ਕਤੀਮਾਨ ਦੀ ਸ਼ਾਨ ਅਤੇ ਤੇਜ ਦਾ ਅਦਬ ਕਰ, ਤੂੰ ਓਸਦਾ ਪਰਤਾਵਾ ਨਾਂ ਲੈ, ਅਜੇਹਾ ਨਾਂ ਹੋਵੇ ਕਿ ਤੂੰ ਉੱਜੜ ਜਾਵੇਂ। ਖ਼ੁਦਾ ਦੀ ਖ਼ੁਦਾਈ ਓਸਦੇ ਸਾਰੇ ਕਾਰਖਾਨਿਆਂ ਉਤੇ ਪ੍ਰਚਲਤ ਹੈ, ਓਹ ਅਥਾਹ ਅਤੇ ਨਿਹੱਦ ਹਿਕਮਤ ਨਾਲ ਹਕੁਮਤ ਕਰਦਾ ਹੈ, ਲੱਖਾਂ ਦੁਨੀਆਂ ਦਾ ਇਕ ਪੱਤਾ ਅਤੇ ਇਕ ਤੀਲਾ ਵੀ ਓਸਦੇ ਹੁਕਮ ਤੋਂ ਬਿਨਾ ਹਿੱਲ ਨਹੀਂ ਸਕਦਾ।

ਓਸਦਾ ਦਿਲ ਹਰ ਭਾਂਤ ਦੇ ਹੁਨਰ ਤੇ ਵਿੱਦਯਾ ਦਾ ਸੋਮਾ ਹੈ, ਭਵਿੱਖਤ ਸਮੇ ਦੇ ਸਾਰੇ ਭੇਤ ਓਸਨੂੰ ਮਲੂਮ ਹਨ ਤੇਰੇ ਦਿਲ ਦੇ ਸਾਰੇ ਖਿਆਲ ਓਹ ਜਾਣਦਾ ਹੈ, ਤੇਰੇ ਇਰਾਦੇ ਓਹਦੇ ਪਾਸੋਂ ਲੁਕਵੇਂ ਨਹੀਂ ਹਨ, ਓਸਦੀ ਅੰਤਰਜਾਮਤਾ ਵਿਚ ਕੋਈ ਚੀਜ਼ ਰੋਕ ਨਹੀਂ ਪਾ ਸਕਦੀ ਅਤੇ ਨਾਂ ਓਸਦੀ ਖੁਦਾਈ ਵਿਚ ਕੋਈ ਕੰਮ ਅਕਸਮਾਤ ਨਾਲ ਹੁੰਦਾ ਹੈ।

ਓਸਦੇ ਸਾਰੇ ਕੰਮ ਅਨੋਖੇ ਹਨ, ਓਸਦੇ ਇਰਾਦੇ ਈ ਕੌਣ ਥਾਹ ਪਾ ਸਕਦਾ ਹੈ? ਓਸਦੀ ਹਿਕਮਤ ਤੇਰੀ ਸੋਚ ਅਤੇ ਸਮਝ ਤੋਂ ਬਹੁਤ ਪਰੇ ਹੈ।