ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਜੇਹੜੇ ਸੱਚ ਅਰ ਨਿਆਉਂ ਨੂੰ ਮੁੱਖ ਰਖਦੇ,
ਏਥੇ ਹੋਏ ਉਪਮਾ ਅੱਗੇ ਮਾਨ ਮਿਲਦਾ।
ਐਪਰ ਏਹਨਾਂ ਤੋਂ ਮੁਖ ਜੋ ਮੋੜਦੇ ਨੇ,
ਓ ਗਲੇ ਤੌਕ ਓਹਨਾਂ ਲਾਨ੍ਹ-ਤਨ੍ਹਾ ਮਿਲਦਾ।
ਕਰ ਲੈ ਯਾਦ ਨੌਸ਼ੇਰਵਾਂ ਅਤੇ ਕਾਨੂੰ,
ਉਸਨੂੰ ਮਾਨ, ਦੂਜੇ ਨੂੰ ਅਪਮਾਨ ਮਿਲਦਾ।
'ਚਰਨ' ਲੱਗ ਉਸ ਪ੍ਰਭੂ ਦੇ ਨਿਆਈਂ ਹੈ ਓਹ,
ਕਰਮ ਅਨੁਸਾਰ ਹੀ ਲਾਭ ਤੇ ਹ ਨ ਮਿਲਦਾ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ-

(੧)ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ॥
ਗੁਰ ਪੀਰੁ ਹਾਮਾ ਤਾ ਭਰੇ ਜਾ ਮੁਰਦਾਰ ਨਾਂ ਖਾਇ॥

——————————

੨੫-ਸੀਲਤਾ

ਧੰਨ ਹੈ ਓਹ ਆਦਮੀ ਜਿਸਨੇ ਆਪਣੇ ਦਿਲ ਵਿਚ ਸੀਲਤਾ ਦੇ ਬੂਟੇ ਲਾਏ ਹਨ, ਇਸ ਦਾ ਫਲ ਦਾਨ ਅਤੇ ਪ੍ਰੇਮ ਹੋਵੇਗਾ, ਓਸਦੇ ਦਿਲ ਵਿਚੋਂ ਨੇਕੀ ਦੇ ਸੋਮੇ ਫੁੱਟਣਗੇ ਅਤੇ ਮਨੁੱਖ ਜਾਤੀ ਦੀ ਭਲਿਆਈ ਦੀਆਂ ਨਦੀਆਂ ਵਗਣਗੀਆਂ। ਓਹ ਬਿਪਤ-ਮਾਰੇ ਦੁਖੀਆਂ ਦੀ ਸਹਾਇਤਾ ਕਰਦਾ ਹੈ, ਓਹ ਸਾਰਿਆਂ ਦੀ ਪ੍ਰਸੰਨਤਾ ਵਧਾਕੇ ਆਪ ਪ੍ਰਸੰਨ ਹੁੰਦਾ ਹੈ।

ਓਹ ਆਪਣੇ ਗੁਆਂਢੀ ਨੂੰ ਗਾਲਾਂ ਨਹੀਂ ਕੱਢਦਾ, ਓਹ ਈਰਖਾ ਤੇ ਬਖੀਲੀ ਦੀਆਂ ਗੱਲਾਂ ਨਹੀਂ ਸੁਣਦਾ, ਅਤੇ ਨਾਂ ਹੀ ਕਿਸੇਦੀ ਨਿੰਦਿਆ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਹੋਰਨਾਂ ਨੂੰ ਕਹਿੰਦਾ ਹੈ। ਜੇਹੜੇ ਲੋਕ ਓਸਨੂੰ ਨੁਕਸਾਨ