ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)



ਸਾੜਾ, ਨਿੰਦ, ਸੂਮਤਾ, ਸਹਸਦ, ਗੱਪਾਂ,
ਆਦਿਕ ਰਹਿਤ ਨਿਰਮਲ ਦਿਲ ਸਫ਼ਾ ਹੋਵੇ।
ਉਪਮਾ ਆਪਣੀ, ਓਪਰੀ ਨਿੰਦਿਆ ਨੂੰ,
ਸੁਣੋ ਨਹੀਂ ਐਸਾ ਬੇਪਰਵਾਹ ਹੋਵੇ।
ਨੇਕੀ, ਭਲ, ਉਪਕਾਰ ਨੂੰ ਨਹੀਂ ਛਡਦਾ,
ਭਾਵੇਂ ਨਿੱਦਯਾ ਭਾਵੇਂ ਵਾਹ ਵਾਹ ਹੋਵੇ।
ਤੂੰ ਵੀ ਮੰਗ "ਰੱਬਾ! ਦਿਲ ਦਰਿਆ ਦੇਵੀਂ,
ਮੈਂ ਨਾਂ ਸੂਮ, ਸੜੀਅਲ,ਦਿਲ ਦਾ ਤੰਗ ਹੋਵਾਂ।
"ਵਧਦਾ ਦੇਖਕੇ ਕਿਸੇ ਨੂੰ ਸੜਾਂ ਨਾਹੀਂ,
ਦੁਖੀ ਦੇਖ ਹਰ ਦਮ ਉਸਦੇ ਸੰਗ ਹੋਵਾਂ।
ਮੇਰੇ ਰਿਦੇ ਵਿਚ ਨੇਕੀ, ਉਪਕਾਰ ਭਰ ਦੇ,
ਮੈਂ ਖੁਲ੍ਹ-ਦਿਲੀ ਤੋਂ ਕਦੀ ਨਾਂ ਨੰਗ ਹੋਵਾਂ।
ਤੇਰੇ 'ਚਰਨ' ਚੁੰਮਾਂ, ਪ੍ਰਭੂ! ਕਰੀ ਕਿਰਪਾ,
ਮੈਂ ਉਪਕਾਰ ਮੂਰਤ ਨਦੀ ਗੰਗ ਹੋਵਾਂ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:



(੧) ਖਾਵਹੁ ਖਰਚਹੁ ਰਲ ਮਿਲ ਭਾਈ। ਜਿਉਂ
ਤੋਟ ਨ ਆਵੈ ਵਧਦੋ ਜਾਈ॥
(੨) ਅਖੁਟ ਖਜਾਨਾ ਸਤਗੁਰ ਦੀਆਂ
ਤੋਟ ਨਹੀ ਰੇ ਮੂਕੇ॥

———————

੨੪-ਨਿਆਉਂ

ਕੌਮ ਦੀ ਉੱਨਤੀ ਅਤੇ ਦੇਸ਼ ਦਾ ਚੰਗਾ ਪ੍ਰਬੰਧ ਨਿਆਉਂ ਅਤੇ ਇਨਸਾਫ ਉੱਤੇ ਨਿਰਭਰ ਹੈ ਅਤੇ ਲੋਕਾਂ