ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਓਹ ਨਵੇਂ ਸ਼ਹਿਰ ਵਸਾਉਂਦਾ ਹੈ, ਵਡੇ ਵਡੇ ਕਿਲੇ ਅਤੇ ਪੱਕੇ ਜਹਾਜ਼ ਬਣਾਉਂਦਾ ਹੈ। ਲੋਕਾਂ ਦੇ ਸੁਖਾਲ ਵਾਸਤੇ ਦਰਯਾਵਾਂ ਨੂੰ ਸਾਫ ਕਰਵਾਉਂਦਾ ਹੈ, ਜਹਾਜ਼ਾਂ ਦੇ ਠਹਿਰਨ ਲਈ ਰੱਖਯਾ ਅਸਥਾਨ ਅਰਥਾਤ ਬੰਦਰਗਾਹਾਂ ਬਣਵਾਉਂਦਾ ਹੈ, ਓਸਦੀ ਪਰਜਾ ਧਨ ਦੋਲਤ ਦੇ ਵਾਧੇ ਨਾਲ ਸੁਖੀ ਹੁੰਦੀ ਹੈ, ਓਸਦੇ ਰਾਜ ਦੀ ਆਮਦਨੀ ਵਧ ਜਾਂਦੀ ਹੈ, ਓਹ ਸਿਆਣਪ ਤੇ ਨਿਆਓਂ ਦੇ ਅਨੁਸਾਰ ਕਾਨੂੰਨ ਬਣਾਉਂਦਾ ਹੈ, ਓਸਦੀ ਪਰਜਾ ਆਪਣੀ ਮੇਹਨਤ ਦਾ ਫਲ ਅਰਾਮ ਨਾਲ ਖਾਂਦੀ ਹੈ, ਓਸਦੇ ਇਨਸਾਫ ਵਿਚ ਤਰਸ ਵੀ ਰਲਿਆ ਹੁੰਦਾ ਹੈ, ਪਰ ਘੋਰ ਅਪ੍ਰਾਧੀਆਂ ਨੂੰ ਓਹ ਬਰਿਐਤ ਸਖਤ ਸਜ਼ਾਵਾਂ ਦੇਂਦਾ ਹੈ।

ਓਸਦੇ ਕੰਨ ਪਰਜਾ ਦੀਆਂ ਸ਼ਿਕੈਤਾਂ ਸੁਣਨ ਵਾਸਤੇ ਸਦਾ ਖੁੱਲੇ ਰਹਿੰਦੇ ਹਨ, ਓਹ ਜ਼ਾਲਮ ਦੇ ਹੱਥਾਂ ਨੂੰ ਜ਼ੁਲਮ ਤੋਂ ਰੋਕਦਾ ਹੈ ਅਤੇ ਬਹਨਾਂ ਨੂੰ ਜ਼ੋਰਾਵਰਾਂ ਦੇ ਧੱਕਿਆ ਤੋਂ ਬਚਾਉਂਦਾ ਹੈ। ਇਸ ਵਾਸਤੇ ਪਰਜਾ ਓਸ ਨੂੰ ਕ੍ਰਿਪਾਲੁ ਪਿਤਾ ਵਤ ਸਮਝਦੀ ਹੈ ਅਤੇ ਓਹਦਾ ਅਦਬ ਤੇ ਮਾਨ ਕਰਦੀ ਹੈ ਅਤੇ ਓਸ ਨੂੰ ਆਪਣੇ ਸੁਖ ਆਰਾਮ ਦਾ ਰਾਖ ਸਮਝਦੀ ਹੈ।

ਪਰਜਾ ਦਾ ਪਿਆਰ ਰਾਜਾ ਦੇ ਦਿਲ ਵਿਚ ਲੋਕਾਂ ਦਾ ਪਿਆਰ ਉਤਪੰਨ ਕਰਦਾ ਹੈ। ਉਸ ਦੇ ਦਿਲ ਵਿਚ ਆਪਣੀ ਪਰਜਾ ਦੀ ਉੱਨਤੀ ਦਾ ਫ਼ਿਕਰ ਰਹਿੰਦਾ ਹੈ। ਪਰਜਾ ਦੇ ਦਿਲ ਵਚ ਓਸ ਦੇ ਵਿਰੁੱਧ ਕੋਈ ਸ਼ਿਕੈਤ ਨਹੀਂ ਉਪਜਦੀ, ਏਸ ਵਾਸਤੇ ਓਸ ਦੇ ਵਿਰੋਧੀਆਂ ਦੀਆਂ ਕਲਾਂ ਓਸ ਦੇ