ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/74

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

ਓਸਦੀ ਹਰੇਕ ਖਾਹਸ਼ ਵਿਚ ਸਬਰ ਹੁੰਦਾ ਹੈ, ਧਨ ਦੌਲਤ ਤੇ ਤੇਜ ਪ੍ਰਤਾਪ ਹੋ ਜਾਣ ਨਾਲੋਂ ਵਧ ਸੰਤੋਖੀ ਦੇ ਦਿਲ ਦੀ ਸਥਿਰਤਾ ਹੈ।

ਧਨਵਾਨ ਨੂੰ ਆਪਣੇ ਧਨ ਉੱਤੇ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਨਾਂ ਹੀ ਗੁਰਬ ਨੂੰ ਆਪਣੀ ਗਰੀਬੀ ਉਤੇ ਰੋਣਾ ਤੇ ਚਿੰਤਾ ਝੋਕ ਕਰਨਾ ਚਾਹੀਦਾ ਹੈ, ਕਿਉਂਕਿ ਵਾਹਿਗੁਰੂ ਦੋਹਾਂ ਨੂੰ ਹਿੱਸੇ ਅਨੁਸਾਰ ਖ਼ੁਸ਼ੀ ਤੇ ਸੁਖ ਬਖ਼ਸ਼ਦਾ ਹੈ ਅਤੇ ਦੌਲਤ ਢਲਦਾ ਪ੍ਰਛਾਵਾਂ ਅਤੇ ਖੂਹ ਦੀਆਂ ਟਿੰਡਾਂ ਦਾ ਗੇੜ ਹੈ।ਬੈਂਤ-

'ਮਾਯਾ ਕੋਟ' ਦੋ ਰਸਤਾ, ਪੜਾਓ ਹੈ ਵੇ,
ਪਹਿਲਾ ਸੁਰਗ ਨੂੰ, ਦੂਜਾ ਰਾਹ ਨਰਕ ਵਲ ਨੂੰ।
ਨੇਕ ਕੰਮਾਂ ਤੇ ਖਰਚ ਹੋ ਰੇ ਮੁਕਤੀ,
ਐਸ਼, ਐਬ ਲਿਜਾਂਵਦੇ ਨਰਕ ਵਲ ਨੂੰ।
ਏਸੇ ਤਰਾਂ ਕੰਗਾਲਤਾ ਦੋ ਰਸਤੇ,
ਸਬਰ ਸੁਰਗ ਨੂੰ, ਨੀਚ ਕੰਮ ਨਰਕ ਵਲ ਨੂੰ।
ਭਾਵੇਂ ਹੋਵੇ ਕੰਗਾਲ ਧਨਵਾਨ ਭਾਵੇਂ,
ਬਿਨ ਤੇਰੇ-ਵੱਸ ਜਾਵੇ ਸੁਰਗ ਨਰਕ ਵਲ ਨੂੰ।
ਜੇ ਹੈ ਮਾਲ ਪੱਲੇ, ਕਰ ਉਪਕਾਰ ਨੇਕੀ
{{gap}ਜੇ ਧਨ ਹੀਨ ਹੈਂ, ਤਾਂ ਸਬਰ ਯਾਰ ਚੰਗਾ।
ਪੱਲੇ ਮਾਲ ਤੇ ਕਰਮ ਚੰਡਾਲ ਵਾਲੇ,
ਉਸ ਧਨਵਾਨ ਤੋਂ ਗੀਬ ਚਾਰ ਚੰਗਾ।
ਬਦੀ ਸ਼ੁਮਤਾ ਜ਼ੁਲਮ ਦਾ ਵਲ ਦੱਸੇ ਤੇ
ਦੱਸੇ ਨਾਹ ਨੇਕੀ ਦੇ ਤੇ ਉਪਕਾਰ ਚੰਗਤਾਂ