ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਉੱਜਲ ਕਰਦਾ ਹੈ, ਹੁਨਰਾਂ ਵਿਚ ਵਧਦੇ ਜਾਣਾ ਓਸਦੀ ਪ੍ਰਸੰਨਤਾ ਦਾ ਕਾਰਨ ਹੁੰਦਾ ਹੈ, ਉਹ ਆਪਣੇ ਗੁਣਾਂ ਨਾਲ ਲੋਕਾਂ ਨੂੰ ਲਾਭ ਪੁਚਾ ਕੇ ਇੱਜ਼ਤ ਤੇ ਨੇਕ ਨਾਮ ਖੱਟਦਾ ਹੈ।

ਬੈਂਤ:-

'ਅਕਲ' ਲਾਲ ਹੈ ਰੱਬੀ ਭੰਡਾਰ ਸੰਦਾ,
ਭਾਗਾਂ ਵਾਲੇ ਨੂੰ ਮਿਲੇ ਏਹ ਲਾਲ ਹੈ ਵੇ।
ਹਰਿੱਕ ਆਪਣੇ ਆਪ ਨੂੰ ਕਹੇ ਸਿਆਣਾ,
ਸੱਚੇ ਸਿਆਣਿਆਂ ਦਾ ਐਪਰ ਕਾਲ ਹੈ ਵੇ।
ਸੱਚਾ ਅਕਲ ਵਾਲਾ ਨੇਕੀ ਰੂਪ ਹੁੰਦਾ,
ਬਦੀ, ਕਰੇ ਨਾਂ ਰਤੀ ਰਵਾਲ ਹੈ ਵੇ।
ਨਿੰਮ, ਸੀਲ, ਸੰਤੋਖੀ, ਹਮਦਰਦ, *ਆਲਮ,[1]
ਗੁਣੀਹੁਨਰਮੰਦ, †ਸ਼ਾਕਰ[2] ਹਰ ਹਾਲ ਹੈ ਵੇ।
ਸਿਆਣਾ ਆਪਨੂੰ ਕਦੀ ਨਾਂ ਕਹੈ ਸਿਆਣਾ,
ਮੂਰਖ ਆਪ ਨੂੰ ਸਮਝਦਾ ਲਾਲ ਹੈ ਵੇ।
ਸਿਆਣਾ ਗੱਲ ਕਰਦਾ ਭਲੀਅਕਲ ਵਾਲੀ,
ਮੂਰਖ ਸਿਆਣਿਆਂ ਨੂੰ ਕੱਢੇ ਗਾਲ ਹੈ ਵੇ।
ਮੂਰਖ ਆਪਨੂੰ ਅਕਲ ਦਾ ਕੋਟ ਸਮਝੇ,
ਕਹਿੰਦਾ ਹੋਰਨਾਂ ਨੂੰ ਮੂਰਖ ਬਾਲ ਹੈ ਵੇ।
'ਚਰਨ' ਅਕਲ ਦੇ ਪਕੜ ਨਾਂ ਬਣੇ ਸਿਆਣਾ,
ਮੂਰਖ, ਉਮਰ ਐਵੇਂ ਲੈਂਦਾ ਗਾਲ ਹੈ ਵੇ।


  1. ਵਿੱਦਵਾਨ।
  2. ਸ਼ੁਕਰ ਕਰਨ ਵਾਲਾ।