ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

ਪ੍ਰਮਾਣ ਭਈ ਗੁਰਦਾਸ ਜੀ:-

(੪) ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥
ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੈ॥
(੫) ਕਹਿ ਨਾਰ ਪਰਾਈਆਂ ਲਕ ਅੰਦਰ ਠਾਣੀ।
ਅਜਰਾਈਲ ਫਰੇਸਤਾ ਤਿਲ ਪੀੜੇ ਘਾਣੀ॥

੧੬-ਪਿਤਾ

ਤੂੰ ਜੋ ਪਿਓ ਹਾਂ, ਆਪਣੀ ਅਮਾਨਤ ਦੀ ਵਡਮੁੱਲਤਾ ਉਤੇ ਧਿਆਨ ਕਰੋ। ਜਿਸ ਬੱਚੇ ਦੇ ਜੰਮਣ ਦਾ ਤੂੰ ਕਾਰਨ ਬਣਿਆ ਹੈਂ ਓਸਦੀ ਪਾਲਣਾ ਕਰਨ ਤੇਰਾ ਮੁਖ ਫਰਜ਼ ਹੈ।

ਬੱਚੇ ਨੂੰ ਆਪਣੇ ਵਾਸਤੇ, ਨਿਆਮਤ ਜਾਂ ਦੁੱਖ ਬਣਾਉਣਾ ਤੇਰੇ ਆਪਣੇ ਹੱਥ ਵਿਚ ਹੈ। ਜੇ ਤੂੰ ਚਾਹੇਂ ਤਾਂ ਤੇਰਾ ਬੱਚਾ ਨਿਕੰਮਾ ਤੇ ਨਲੈਕ ਹੋਵੇਗਾ ਅਤੇ ਜੇ ਤੂੰ ਚਾਹੋ ਤਾਂ ਓਹ ਭਲਾ ਤੇ ਚੰਗਾ ਆਦਮੀ ਬਣ ਸਕਦਾ ਹੈ। ਏਸ ਵਾਸਤੇ ਮੁੱਢ ਤੋਂ ਹੀ ਓਸ ਦੇ ਸੁਧਾਰ ਦਾ ਧਿਆਨ ਰੱਖ ਅਤੇ ਓਸਦੇ ਦਿਲ ਉਤੇ ਸਚਿਆਈ ਦੀਆਂ ਗੱਲਾਂ ਉੱਕਰ ਦੇਹ, ਓਸਦੇ ਦਿਲ ਦੇ ਮੋੜਾਂ ਦਾ ਖਿਆਲ ਰੱਖ, ਜੁਆਨੀ ਵਿਚ ਓਸਦਾ ਆਗੂ ਬਣ, ਅਜਿਹਾ ਨਾ ਹੋਵੇ ਕਿ ਭੈੜੀਆਂ ਵਾਦੀਆਂ ਓਸਦਾ ਨਾਸ ਕਰ ਦੇਣ।

ਜੇ ਤੂੰ ਓਸਦੀ ਰਾਖੀ ਕਰੇ ਤਾਂ ਓਹ ਸਫੈਦੇ ਦੇ ਬ੍ਰਿਛ ਵਾਂਗ ਵਧੇਗਾ ਅਤੇ ਹੋਰਨਾਂ ਬ੍ਰਿਛਾਂ ਨਾਲੋਂ ਓਸਦਾ ਸਿਰ ਉੱਚਾ ਨਜ਼ਰ ਆਵੇਗਾ।