ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)

ਬੈਂਤ:-

ਪਤੀ, ਜਤੀ ਹੈ, ਸੱਚੜਾ ਪਤੀ ਹੈ ਜੋ,
ਵਹੁਟੀ ਆਪਣੀ ਨੂੰ ਅੱਧਾ ਅੰਗ ਜਾਣੇ।
ਪਤਨੀ ਬਿਨਾ ਸਭ ਨੂੰ ਮਾਉਂ ਭੈਣ ਜਾਣੇ,
ਘੋਰ ਪਾਪ, "ਪਰ ਇਸਤ੍ਰੀ ਸੰਗ" ਜਾਣੇ।
ਕਾਮ ਵਾਸ਼ਨ ਨੂੰ ਪੈਰਾਂ ਹੇਠ ਮਿੱਧੇ,
"ਕਾਮ ਦੇਵ" ਜਿੱਤਣ ਕਰਕੇ ਜੰਗ ਜਾਣੇ।
ਪਾਲੇ ਫਰਜ਼ ਅਪਨੇ ਪੂਰੇ ਮਰਦ ਵਾਂਗੂ,
ਜੀਵਣ ਨੇਕ ਬਣਾਵਣ ਦੇ ਢੰਗ ਜਾਣੇ।
ਓਹ ਕੀ ਮਰਦ ਜੋ ਕਾਮ ਦੇ ਨਿਰੇ ਗੋੱਲੇ,
ਕੁੱਤੇ ਵਾਂਗ ਹਰਦਮ ਹਲਕ ਹਲਕ ਕਰਦੇ।
ਤਾੜ, ਘੁਰ, ਗੈਰਾਂ ਬਹੂ ਬੇਟੀਆਂ ਨੂੰ,
ਦੁਖੀ ਆਂਢ ਗੁਆਂਢ ਦੀ ਖ਼ਲਕ ਕਰਦੇ।
ਵਿਸ਼ੇ ਲਈ ਹਨ ਤਿਆਰ ਹਰ ਵਕਤ ਐਪਰ,
ਧਰਮ ਕਾਜ ਨੂੰ ਅੱਜ ਤੇ ਭਲਕ ਕਰਦੇ ਨੇ।
'ਚਰਨ' ਪਾਪ ਦੇ ਲੱਗਦੇ, ਫਰਜ਼ ਘੁੱਥੇ
ਜ਼ਹਿਰ ਪੀਵਣੇ ਨੂੰ ਚੌੜਾ ਹਲਕ ਕਰਦੇ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:-

(੧ ਘਰ ਕੀ ਨਾਰ ਤਿਆਗੈ ਅੰਧਾ।
ਪਰ ਨਾਰੀ ਸਿਉ ਘਾਲੈ ਧੰਧਾ॥
(੨) ਪਰ ਧਨ ਪਰ ਦਾਰਾ ਪਰ ਹਰੀਞ
ਤਾਕੈ ਨਿਕਟ ਵਸੈ ਨਰ ਹਰੀ॥
(੩) ਪਰ ਤਿਅ ਰਾਵਣ ਜਾਹਿ ਸੇਈ ਤਾ ਲਾਜੀਅਹਿ।