ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਨਿਰਮਲ ਹਨ, ਏਸ ਵਾਸਤੇ ਵੈਦ ਹਕੀਮ ਓਨ੍ਹਾਂ ਦੇ ਘਰ ਦਾ ਰਾਹ ਨਹੀਂ ਜਾਣਦੇ। ਪਰ ਸਲਾਮਤੀ ਆਦਮੀ ਦੇ ਬੱਚਿਆਂ ਦੇ ਘਰ ਵਿੱਚ ਸਦਾ ਨਹੀਂ ਰਹਿੰਦੀ। ਆਦਮੀ ਦਾ ਬੇਟਾ ਹਰ ਪਾਸਿਓ ਵੈਰੀਆਂ ਨਾਲ ਘਿਰਿਆ ਰਹਿੰਦਾ ਹੈ, ਜੇ ਬਾਹਰ ਜਾਂਦਾ ਹੈ ਤਾਂ ਭੈੜੇ ਪਾਸੇ ਵਲ ਪ੍ਰੇਰਨ ਵਾਲੀਆਂ ਕਈ ਬਲਾਵਾਂ ਮਗਰ ਪੈ ਜਾਂਦੀਆਂ ਹਨ ਅਤੇ ਆਪਣੇ ਘਰ ਦੇ ਅੰਦਰ ਵੀ ਪੰਜ ਦਗੇ ਬਾਜ਼ ਵੈਰੀ ਏਸ ਦਾਉ ਵਿੱਚ ਰਹਿੰਦੇ ਹਨ ਕਿ ਕਦੋਂ ਵੇਲਾ ਲੱਭੇ ਤੇ ਏਸਨੂੰ ਫੜਾਈਏ। ਏਹਨਾਂ ਦੀ ਅਰੋਗਤਾ, ਤਾਕਤ, ਸੁੰਦਤਾ ਅਤੇ ਦ੍ਰਿੜਤਾ ਵੱਲ ਦੇਖਕੇ ਬਦਮਾਸ਼ੀ ਦੇ ਕਲੇਜੇ ਵਿੱਚ ਖਾਰ ਪੈਦਾ ਹੋ ਗਈ ਹੈ, ਓਹ ਆਪਣੀ ਏਕਾਂਤ ਦੀ ਨੁੱਕਰ ਵਿੱਚ ਖਲੋਕੇ ਓਹਨਾਂ ਦਾ ਧਿਆਨ ਆਪਣੇ ਵੱਲ ਪ੍ਰੇਰਦੀ ਹੈ ਅਤੇ ਓਨਾਂ ਦੇ ਰਸਤੇ ਵਿੱਚ ਆਪਣੇ ਧੋਖੇ ਦਾ ਜਾਲ ਵਿਛਾਉਂਦੀ ਹੈ।

ਬਦਮਾਸ਼ੀ ਦੇ ਅੰਗ ਨਰਮ, ਨਾਜ਼ਕ ਤੇ ਸੋਹਲ ਹਨ, ਏਸਦੀ ਪੁਸ਼ਾਕ ਦਿਲ ਖਿੱਚਵੀਂ ਅਤੇ ਸੁੰਦ੍ਰਤਾ ਨੂੰ ਵਧੇਰੇ ਮਨ ਹਰਨੀ ਬਣਾਉਣ ਵਾਲੀ ਹੈ, ਓਸਦੀਆਂ ਅੱਖਾਂ ਮਸਤ ਤੇ ਖਿੱਚਣ ਸ਼ਕਤੀ ਵਾਲੀਆਂ ਹਨ, ਓਸਦੀ ਛਾਤੀ ਉਤੇ ਅਜਮੈਸ਼ ਦਾ ਨਿਵਾਸ ਹੈ, ਓਹ ਆਪਣੇ ਹੱਥ ਦੀ ਸੋਹਲ ਉਂਗਲੀ ਨਾਲ ਏਹਨਾਂ ਨੂੰ ਆਪਣੀ ਵਲ ਸੱਦਦੀ ਹੈ ਅਤੇ ਆਪਣੀਆਂ ਮਸਤ ਅੱਖੀਆਂ ਦੇ ਤੀਰ ਓਹਨਾਂ ਵਲ ਮਾਰਕੇ ਓਹਨਾਂ ਨੂੰ ਘਾਇਲ ਕਰਨਾਂ ਚਾਹੁੰਦੀ ਹੈ ਅਰ ਆਪਣੀਆਂ ਮਿਠੀਆਂ ਪਿਆਰੀਆਂ ਗਲਾਂ ਨਾਲ ਓਹਨਾਂ ਦੇ ਦਿਲਾਂ ਨੂੰ ਮੋਂਹਦੀ ਹੈ।

ਹੇ ਮੂਰਖ ਏਸ ਏਹ ਵਿਸ ਭਰੀਆਂ ਗੰਦਲਾਂ ਧਰੀਆਂ