(੧੬੯) ਨਜ਼ਰ ਆਉਂਦੇ ਹਨ ਅਤੇ ਜਦ ਓਹ ਧਰਤੀ ਵੱਲ ਤੱਕਦਾ ਹੈ ਤਾਂ ੮੪ ਲੱਖ ਜੀਵ ਓਸ ਕਰਤਾ ਪੁਰਖ ਦੀ ਵਡਿਆਈ ਪ੍ਰਗਟ ਕਰਦੇ ਦਿਸਦੇ ਹਨ। ਸਤਾਰੇ ਭੌਂਦੇ ਹਨ,ਪਰ ਸੂਰਜ ਆਪਣੀ ਥਾਂ ਤੇ ਖਲੋਤਾ ਹੈ, ਬੋਦੀ ਵਾਲੇ ਤਾਰੇ ਧਰਤੀ ਤੇ ਅਕਾਸ਼ ਦੇ ਮੱਧ ਵਿਚ ਚੱਕਰ ਲਾਉਂਦੇ ਫਿਰਦੇ ਹਨ ਅਤੇ ਫੇਰ ਆਪਣੀ ਥਾਂ ਤੇ ਚਲੇ ਜਾਂਦੇ ਹਨ । ਹੇ ਮਨੁੱਖ ! ਵਾਹਿਗੁਰੂ ਤੋਂ ਬਿਨਾ ਹੋਰ ਕੌਣ ਏਨ੍ਹਾਂ ਚੀਜ਼ਾਂ ਨੂੰ ਬਣਾ ਸਕਦਾ ਹੈ?ਓਸ ਸਰਬ ਸ਼ਕਤੀ ਮਾਨ ਤੌਂ ਬਿਨਾ ਕੌਣ ਓਹਨਾਂ ਦੀ ਚਾਲ ਦੇ ਨਿਯਮ ਬੰਨਦਾ ਹੈ ਓਹਨਾਂ ਦੀ ਸ਼ਾਨ ਵੇਖੋ ਕੇਹੀ ਅਨੋਖੀ ਹੈ ? ਪਰ ਫੇਰ ਬੀ ਓਹ ਕੁਝ ਨਹੀਂ, ਓਹਨਾਂ ਦੀ ਤੇਜ਼ ਚਾਲ ਵੇਖੋ, ਪਰ ਤਦ ਵੀ ਓਹ ਇਕ ਦੂਜੇ ਨਾਲ ਟੱਕਰ ਨਹੀਂ ਖਾਂਦੇ।ਧਰਤੀ ਉਤੇ ਨਜ਼ਰ ਮਾਰੋ ਅਤੇ ਓਸ ਵਿੱਚੋਂ ਉਤਪੰਨ ਹੋਣ ਵਾਲੀਆਂ ਚੀਜ਼ਾਂ ਵਲ ਧਿਆਨ ਕਰੋ ਧਰਤੀ ਦੇ ਢਿੱਡ ਵਿਚ ਵੜਕੇ ਦੇਖੋ ਕਿ ਓਥੇ ਕੀ ਹੈ ? ਕੀ ਓਸ ਵੱਡੇ ਅਕਾਲ ਕਾਰੀਗਰ ਨੇ ਏਹਨਾਂ ਸਾਰੀਆਂ ਚੀਜ਼ਾਂ ਨੂੰ ਪੈਦਾ ਨਹੀਂ ਕੀਤਾ ? ਘਾਹ ਕਿਦ੍ਹੀ ਕੁਦਰਤ ਨਾਲ ਉੱਗਦਾ ਹੈ ? ਅਤੇ ਯੋਗ ਵੇਲੇ ਓਸਨੂੰ ਕੌਣ ਪਾਣੀ ਦੇਂਦਾ ਹੈ ? ਏਸੇ ਘਾਹ ਨੂੰ ਬਲਦ ਖਾਂ ਹਨ, ਘੋੜੇ ਚਰਦੇ ਹਨ।ਤੂੰ ਜੋ ਅਨਾਜ ਬੀਜਦਾ ਹੈਂ, ਓਸਨੂੰ ਕੌਣ ਉਗਾਉਂਦਾ ਅਤੇ ਇਕ ਦਾਣੇ ਦੇ ਹਜ਼ਾਰ ਦਾਣੇ ਕੌਣ ਕਰਦਾ ਹੈ ? ਕੀ ਨਿੱਕੀ ਤੋਂ ਨਿੱਕੀ ਮੱਖੀ ਆਪੇ ਉਤਪੰਨ ਹੋ
ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/166
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ