(੧੬੮) ਭਲੇ ਕੰਮ ਜੋ ਕਰੇ ਓਹ ‘ਭਲਾਮਾਣਸ, ਏਥੇ ਚਾਹੀਦੇ ਦੌਲਤ ਤੇ ਸੀਸ ਨਾਹੀਂ। ਕਰ ਲੈ ਨੇਕੀਆਂ ਜਿੰਨੀਆਂ ਹੋਇ ਆਵਣ । ਉਮਰ ਆਪਣੀ ਨੂੰ ਮਾਰ ਖਾਸ ਨਾਹੀਂ ! ਨਿਰਮਲ ਕਰਮ, ਤੇ ਨੇਕੀਆਂ, ਭਲੇ ਕਰਕੇ, ਇਸ ਸੰਸਾਰ ਵਿਚ ਮਿਲਣ ਵਡਿਆਈਆਂ ਨੇ । ਜਿਨ੍ਹਾਂ ਸੱਚ ਤੇ ਭਲੇ ਨੂੰ ਮੁੱਖ ਕੀਤਾ, ਸੋਭਾ ਓਹਨਾਂ ਦੇ ਹਿੱਸੇ ਹੀ ਆਈਆਂ ਨੇ। ਲੀਤੀ ਊਚਤਾ ਨੀਚ ਤੋਂ, ਭਲੇ ਕਰਕੇ, ਭੈੜੇ ਤੋਲੀਆਂ, ਮੋਚੀਆਂ, ਨਾਈਆਂ ਨੇ। “ਚਰਨ ਓਹਨਾਂ ਦੇ ਨਾਲ ਲੱਗ ਕਈ ਤਰ ਗਏ, ਭਲੇ ਨਾਲ ਜਿਨ੍ਹਾਂ ਪ੍ਰੀਤਾਂ ਲਾਈਆਂ ਨੇ । ੪ ੪-ਵਿੱਦ ਤੇ ਹੁਨਰ ਮਨੁੱਖ ਦੀ ਅਕਲ ਦਾ ਚੰਗਾ ਰੁਝੇਵਾਂ ਏਹ ਹੈ ਕਿ ਓਹ ਸਿਰਜਨਹਾਰ ਦੀਆਂ ਕਾਰੀਗਰੀਆਂ ਵੱਲ ਧਿਆਨ ਕਰੇ, ਓਹ ਕੁਦਰਤ ਵੱਲ ਵੇਖ ਕੇ ਖ਼ੁਸ਼ ਹੁੰਦਾ ਹੈ, ਹਰੇਕ ਚੀਜ਼ ਤੋਂ ਓਸ ਨੂੰ ਵਾਹਿਗੁਰੂ ਦੇ ਹੋਣ ਦਾ ਸਬੂਤ ਮਿਲਦਾ ਹੈ ਅਤੇ ਓਸ ਦੇ ਦਿਲ ਵਿਚ ਸਰਬ ਸ਼ਕਤੀਮਾਨ ਦੀ ਉਪਮਾ ਤੇ ਭਗਤੀ ਕਰਨ ਦਾ ਖ਼ਿਆਲ ਉਤਪੰਨ ਹੁੰਦਾ ਹੈ। ਇਸ ਦਾ ਦਿਲ ਹਰ ਖਿਨ ਅਕਾਸ਼ ਵੱਲ ਉੱਡਦਾ ਹੈ, ਓਸ ਦਾ ਜੀਵਨ ਲਗਾਤਾਰ ਭਗਤੀ ਹੈ,ਜਦ ਓਹ ਬੱਦਲਾਂ ਵੱਲ ਧਿਆਨ ਮਾਰਦਾ ਹੈ ਤਾਂ ਅਕਾਸ਼ ਉੱਤੇ ਅਜੀਬ ਝਾਕੇ
ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/165
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ