( ੧੬੬ ) ਹੀ ਆਪਣੇ ਪਿੱਛੇ ਹਜ਼ਾਰਾਂ ਆਦਮੀਆਂ ਨੂੰ ਦੇਖਕੇ ਓਸ ਪ੍ਰਸੰਨਤਾ ਹੁੰਦੀ ਹੈ। ம் ਵੱਡਾ ਬਣਨ ਦੀ ਚਾਹ ਹਰੇਕ ਆਦਮੀ ਦੇ ਦਿਲ ਵਿਚ ਹੈ,ਪਰ ਓਹ ਪੂਰੀ ਹੋਣਾ ਨਹੀਂ ਚਾਹੁੰਦੀ। ਕਿਸੇ ਦੀ ਚਾਹ ਭੈ ਨਾਲ ਅਤੇ ਕਿਸੇ ਦੀ ਨਿੰਮ੍ਰਤਾ ਮਰ ਜਾਂਦੀ ਹੈ।ਏਹ ਖਾਹਸ਼ ਆਤਮਾ ਦੀ ਜਾਂ ਲੱਜਾ ਨਾਲ ਪੁਸ਼ਾਕ ਹੈ। ਇਸੇ ਵਾਸਤੇ ਏਹ ਖਾਹਸ਼ ਅੰਤਲੇ ਦਮ ਤਕ ਆਦਮੀ ਦੇ ਦਿਲ ਵਿਚ ਰਹਿੰਦੀ ਹੈ $250 ਨਾ ਏਹ ਕਾਮਨਾ ਦਗੇਬਾਜ਼ ਆਦਮੀ ਦੇ ਦਿਲ ਵਿਚ ਵੀ ਹੁੰਦੀ ਹੈ, ਪਰ ਏਸ ਦੇ ਪੜਦੇ ਵਿਚ ਦਗ਼ੇਬਾਜ਼ੀ ਆਪਣਾ ਮੂੰਹ ਲੁਕਾਈ ਰੱਖਦੀ ਹੈ ਅਤੇ ਮਕਰ ਓਸ ਨੂੰ ਥਿੰਦੇ ਚੋਪੜ ਲਫ਼ਜ਼ਾਂ ਦੀ ਪੁਸ਼ਾਕ ਪੁਆਉਂਦਾ ਹੈ, ਪਰ ਅੰਤ ਵਿਚ ਲੋਕ ਓਸ ਦੇ ਅਸਲ ਹਾਲ ਤੋਂ ਜਾਣੂ ਹੋ ਜਾਂਦੇ ਹਨ ਅਤੇ ਇੱਜ਼ਤ ਦੀ ਥਾਂ ਓਸ ਨੂੰ ਦੂਰ ਦੂਰ ਕਰਦੇ ਹਨ । ਸੱਪ ਭਾਵੇਂ ਠੰਢ ਨਾਲ ਆਕੜ ਜਾਵੇ,ਪਰ ਫੇਰ ਵੀ ਓਸ ਦਾ ਡੰਗ ਜ਼ਹਿਰ ਤੋਂ ਸੱਖਣਾ ਨਹੀਂ ਹੁੰਦਾ । ਸਰਦੀ ਨਾਲ ਨਾਗ ਦਾ ਮੂੰਹ ਭਾਵੇਂ ਬੰਦ ਹੋ ਜਾਵੇ, ਪਰ ਫੇਰ ਵੀ ਓਸ ਦੀ ਜ਼ਹਿਰ ਭਰੀ ਕੁਚਲੀ ਨਹੀਂ ਮਰਦੀ । ਜੇ ਤੂੰ ਓਹਦੇ ਉਤੇ ਤਰਸ ਕਰਕੇ ਗਰਮੀ ਪੁਚਾਵੇਂ ਤਾਂ ਓਹ ਡੰਗ ਮਾਰਨੋਂ ਕਦੇ ਨਹੀਂ ਟਲੇਗਾ । ਜੋ ਆਦਮੀ ਸਚ ਮੁੱਚ ਨੇਕ ਹੈ, ਓਹ ਨੋਕੀ ਨੂੰ ਪਿਆਰ ਕਰਦਾ ਹੈ, ਓਹ ਲੋਕਾਂ ਦੀ ਵਾਹ ਵਾਹ ਨੂੰ ਘ੍ਰਿਣਾ ਦ੍ਰਿਸ਼ਟੀ ਨਾਲ ਦੇਖਦਾ ਹੈ, ਜੇਕਰ ਨੇਕ ਆਦਮੀ ਦਾ ਦਿਲ ਖੁਸ਼ ਨਹੀਂ ਹੈ ਤਾਂ ਓਸ ਦੀ ਹਾਲਤ ਸੱਚ ਮੁੱਚ ਤਰਸਯੋਗ
ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/163
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ