ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੯)

ਸੋਚੋ ਕਿੰਨੀ ਬਦਨਾਮੀਆਂ, ਖੱਟ ਕੇ ਗਏ,
ਮੋਏ ਜੋੜ ਜੇਹੜੇ ਦੌਲਤ ਧਾਮ, ਸੌ ਸੌ।
ਲੋਭ ਮਾਰ ਜਿਸ ਨੇ ਜੀਵਨ ਸੁਖੀ ਕੀਤਾ,
ਚੁੰਮੋ 'ਚਰਨ' ਉਸ ਦੇ ਸੁਬਹ ਸ਼ਾਮ ਸੌ ਸੌ

ਸ੍ਰੀ ਗੁਰੂ ਗ੍ਰੰਥ ਪ੍ਰਮਾਣ:-

(੧) ਲਾਲਚ ਛੋਡਹੁ ਅੰਧਿਅਹੁ ਲਾਲਚ ਦੁਖ ਭਾਰੀ ।
(੨) ਲਾਲਚ ਝੂਠ ਵਿਕਾਰ ਮੋਹ ਵਿਆਪਤ ਮੁੜੇ ਅੰਧ।
ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ।
(੩) ਲੋਭ ਲਹਿਰ ਸਭਸੁ ਆਨ ਹਲਕ ਹੈ
ਹਲਕਿਓ ਸਭੈ ਬਿਗਾਰੇ
(੪) ਲਬ ਵਿਣਾਹੇ ਮਾਣਸਾ ਜਿਉ ਪਾਣੀ ਬੂਰ।
(੫) ਜਿਉ ਕੂਕਰੁ ਹਰਕਾਇਆ ਧਾਵੈ ਦਹਦਿਸ ਜਾਇ॥
ਲੋਭ ਜੰਤ ਨ ਜਾਣਈ ਭਖੁ ਅਭਖੁ ਸਭ ਖਾਇ॥
(੬) ਸਾਕਤ ਸੁਆਨ ਕਹੀਅਹਿ ਬਹੁ ਲੋਭੀ
ਬਹੁ ਦੁਰਮਤ ਮੇਲ ਭਰੀਜੈ।
(੭) ਲੋਭੀ ਕਾ ਵੇਸਾਹੁ ਨ ਕੀਜੈ ਜੇਕਾ ਪਾਰ ਵਸਾਇ॥

—————————————

੩੯-ਧਨ ਦੀ ਬਹੁਲਤਾ

ਜੇਕਰ ਧਨ ਕੱਠਾ ਕਰਨ ਤੋਂ ਕੋਈ ਵੱਡੀ ਬੁਰਿਆਈ ਉਤਪੰਨ ਹੁੰਦੀ ਹੈ ਤਾਂ ਓਹ ਦੌਲਤ ਤੋਂ ਕੋਈ ਚੰਗਾ ਕੰਮ ਨਾ ਲੈਣਾ ਹੈ, ਜੋ ਆਦਮੀ ਆਪਣੀਆਂ ਲੋੜਾਂ ਦਾ ਪ੍ਰਬੰਧ ਕਰਕੇ ਬਾਕੀ ਧੁਨ ਫ਼ਜੂਲੀਆਂ ਵਿਚ ਉਡਾ ਦੇਦਾ ਹੈ, ਉਹ ਗਰੀਬਾਂ ਨੂੰ ਓਹਨਾਂ ਦੇ ਇਕ ਕੁਦਰਤੀ ਹੱਕ ਤੋਂ ਵਾਂਜਦਾ