ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੮)

ਨੂੰ ਗਰੀਬ ਨੂੰ ਕਈਆਂ ਚੀਜ਼ਾਂ ਦੀ ਲੋੜ ਹੈ, ਪਰ ਲੋਭੀ ਨਿੱਕੇ ਨਿੱਕੇ ਕੱਖਾਂ ਵਾਸਤੇ ਬੀ ਝੋਲੀ ਅੱਡ ਖਲੋਂਦਾ ਹੈ? ਲੋਭੀ ਜਿੰਨਾਂ ਜ਼ਿਲਮ ਆਪਣੇ ਆਪ ਤੇ ਕਰਦਾ ਹੈ,ਓਨਾ ਹੋਰ ਕਿਸੇ ਤੇ ਨਹੀਂ ਕਰਦਾ।

ਮੇਹਨਤ ਨਾਲ ਦਸਾਂ ਨਹੁੰਆਂ ਦੀ ਕਿਰਤ ਕਰਕੇ ਧੁਨ ਖੱਟ ਅਤੇ ਓਸਨੂੰ ਖੁਲੇ ਦਿਲ ਨਾਲ ਵਾਹਿਗੁਰੂ ਦੇ ਰਾਹ ਵਿਚ ਖਰਚ ਕਰ। ਆਦਮੀ ਨੂੰ ਸੱਚੀ ਖੁਸ਼ੀ ਓਦੋਂ ਪਤ ਹੁੰਦੀ ਹੈ ਜਦੋਂ ਕਿ ਓਹ ਦੁਜਿਆਂ ਦੀ ਪ੍ਰਸੰਨਤਾ ਦਾ ਕਾਰਨ ਬਣਦਾ ਹੈ।

ਬੈਂਤ-

ਲੋਭ ਪਾਪ ਦਾ ਮਲ ਤੇ ਨਰਕ ਰਸਤਾ,
ਜ਼ੁਲਮ, ਬੇ ਨਿਆਈ ਆਦਿਕ ਯਾਰ ਇਸਦੇ।
ਹਿਰਸ, ਧੱਕਾ ਕਠੋਰਤਾ ਭੁੱਖ ਮਰਨਾ,
ਏਹਨਾਂ ਨਾਲ ਹਨ ਗੁੜੇ ਪਿਆਰ ਇਸ ਦੇ।
ਪ੍ਰੇਮੀ ਲੋਭ ਦਾ, ਲਾਨਤਾਂ ਲੱਖ ਸਹਿੰਦਾ,
ਅੰਤ ਸਿਰੇ ਪੈਂਦੀ ਭਰਕੇ ਛਾਰ ਇਸ ਦੇ।
ਗਿਆ ਗੁਜ਼ਰਿਆ ਲੋਕ ਪ੍ਰਲੋਕ ਤੋਂ ਓਹ,
ਜਿਸਨੇ ਆਣ ਪਾਇਆ ਨਾਲ ਪਿਆਰ ਇਸ ਦੇ।
ਡਰੋ ਏਸ ਏ ਗੁਨਾਹਾਂ ਦੇ ਬਾਪ ਕੋਲੋਂ,
ਦੂਰੋਂ ਦੂਰੋਂ ਹੀ ਕਰੋ ਸਲਾਮ ਸੌ ਸੌ।
ਇਸ ਦੇ ਪ੍ਰੇਮ ਦੇ ਵਿੱਚ ਨਾਂ ਮੂਲ ਫਸਨਾ,
ਅੱਗੇ ਆਣ ਲਾਵੇ ਭਾਵੇਂ ਡਾਮ ਸੌ ਸੌ।