ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੦)

ਅੱਜ ਦੁੱਖ, ਕੱਲ ਸੁੱਖ ਹੈ ਨਿਯਮ ਰੱਬੀ,
ਹੈ ਫਜ਼ੂਲ, ਐਵੇਂ ਤੀਨ ਪੰਜ ਕਰਨਾ।
ਪੀਵੇ ਵਾਂਗ ਪਾਣੀ ਦੁਖ ਸੁਖ ਦੋਹਾਂ ਤਾਈਂ,
ਚਾਹੀਏ ਰਿਦਾ ਨਿਜ ਐਸਾ ਅਸਫੰਜ ਕਰਨਾ।
ਦੁੱਖ ਹਨ ਬਹੁਤ ਸੁਖ ਥੋੜੇ ਘਬਰਾ ਨਾ ਤੂੰ,
ਨਜ਼ਰ ਮਾਰ ਹੈ ਦੁਖੀ ਸੰਸਾਰ ਸਾਰਾ।
ਨੇੜੇ, ਦੂਰ, ਚੌਗਿਰਦੇ ਜੇ ਝਾਤ ਮਾਰੀਂ,
ਦੁਖ ਹੀ ਦੁਖ ਦਿੱਸੇ ਅੰਦਰ ਬਾਹਰ ਸਾਰਾ।
ਐਪਰ ਦੁਖੀ ਓਹ ਹਨ ਜੇਹੜੇ ਦੁਖ ਮੰਨਣ,
ਚੁੱਕਣ ਸ਼ਹਿਰ, ਕਰ, ਹਾਲ ਪੁਕਾਰ ਸਾਰਾ
'ਚਰਨ' ਨਾਲ ਜੋ ਦੁਖ ਨੂੰ ਸਿੱਧ ਸੁੱਟਣ,
ਓਹਨਾਂ ਲਈ ਸੁਖ ਅਪਰ ਅਪਾਰ ਸਾਰਾ।

ਸ੍ਰੀ ਗੁਰੂ ਗ੍ਰੰਬ ਪ੍ਰਮਾਣ:-

(੧) ਮੈ ਜਾਨਿਆ ਦੁਖ ਮੁਝ ਕੋ, ਦੁਖ ਸਬਾਇਆ ਜਗ॥
ਉਚੇ ਚੜਕੇ ਦਖਿਆ ਘਰ ਘਰ ਏਹਾ ਅਗ॥
(੨) ਸੁਖ ਨਾਹੀ ਰੇ ਹਰਿ ਭਗਤ ਬਿਨਾ। ਜੀਤ ਜਨਮ
ਇਹੁ ਰਤਨ ਅਮੋਲਕ ਸਾਧੂ ਸੰਗ ਜਪ ਏਕ ਖਨਾ॥

———

੩੭-ਹੰਕਾਰ

ਹੰਕਾਰ ਅਤੇ ਨੀਚਤਾ ਇਕ ਦੂਜੇ ਦੇ ਵਿਰੋਧੀ ਹਨ, ਪਰ ਤਦ ਵੀ ਆਦਮੀ ਦੇ ਸਭਾਵ ਵਿਚ ਏਹ ਦੋਵੇਂ ਚੀਜ਼ਾਂ ਲੱਭਦੀਆਂ ਹਨ, ਓਹ ਬੜਾ ਬਦਨਸੀਬ ਅਤੇ ਬੜਾ ਹੰਕਾਰੀ ਵੀ ਹੈ, ਹੰਕਾਰ ਅਕਲ ਦਾ ਵੱਡਾ ਰੋਗ ਅਤੇ ਮੂਰਖਤੁ ਦਾ