ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੭)

ਕੀ ਕੋਈ ਅਜਿਹੀ ਗੱਲ ਹੈ,ਜਿਸ ਵਿਚ ਤੂੰ ਦਿੜ੍ਹ ਤੇ ਇਸ ਰਹਿੰਦਾ ਹੈ? ਓਸਦਾ ਨਾਮ 'ਦੁੱਖ' ਹੈ।

ਦੁਖ ਤੇਰੇ ਸਰੀਰ ਦੇ ਨਾਲ ਹੈ, ਤੇਰਾ ਦਿਲ ਏਸਦੇ ਰਹਿਣ ਦੀ ਥਾਂ ਹੈ, ਇਸ ਦੇ ਬਾਹਰ ਏਸਦਾ ਨਾ ਥੇਹ ਬੀ ਨਹੀਂ। ਏਸਦੇ ਉਤਪੰਨ ਹੋਣ ਦਾ ਕਾਰਨ ਕੀ ਹੈ। ਕੇਵਲ ਤੇਰੀਆਂ ਕਾਮਨਾਂ ਤੇ ਚਾਹਾਂ। ਜਿਸ ਨੇ ਤੈਨੂੰ ਇਹ ਕਾਮਨਾਵਾਂ ਦਿੱਤੀਆਂ ਹਨ, ਓਸਨੇ ਇਹਨਾਂ ਨੂੰ ਵੱਸ ਕਰਨ ਦੀ ਅਕਲ ਦਿੱਤੀ ਹੈ। ਏਸ ਅਕਲ ਪਾਸੋਂ ਕੰਮ ਲੈ, ਫੇਰ ਤੂੰ ਏਸ ਦੁਖ ਨੂੰ ਪੈਰ ਥੱਲੇ ਮਲ ਸੁੱਟੇਗਾ।

ਭਾਵੇਂ ਆਦਮੀ ਦੇ ਹਿੱਸੇ ਲੋੜ ਨਾਲੋਂ ਵੱਧ ਦੁਖ ਆਉਂਦੇ ਹਨ, ਪਰ ਓਹ ਰੋ ਰੋ ਕੇ ਓਹਨ। ਦੀ ਪੀੜ ਨੂੰ ਹੋਰ ਬੀ ਵਧਾ ਲੈਂਦਾ ਹੈ।

ਆਦਮੀ ਦੇ ਸਾਰੇ ਦੁਖਾਂ ਵਿੱਚੋਂ ਵੱਡਾ ਦੁਖ ਚਿੰਤਾ ਹੈ,ਜੋ ਜੰਮਣ ਦਿਨ ਤੋਂ ਹੀ ਆਰੰਭ ਹੋ ਜਾਂਦੀ ਹੈ। ਤੂੰ ਏਸਨੂੰ ਆਪਣੀਆਂ ਕਰਤੂਤਾਂ ਨਾਲ ਹੋਰ ਨਾ ਵਧਾ।

ਦੁਖ ਤੇਰੇ ਵਾਸਤੇ ਕੁਦਰਤੀ ਹੈ, ਤੇਰੇ ਆਲੇ ਦੁਆਲੇ ਦੁਖ ਹੀ ਦੁਖ ਹੈ। ਖੁਸ਼ੀ ਤਾਂ ਇਕ ਮੁਸਾਫਰ ਹੈ, ਜੋ ਕਦੀ, ਕਦੀ ਤੇਰੇ ਘਰ ਆਉਂਦੀ ਹੈ। ਆਪਣੀ ਅਕਲ ਪਾਸੋਂ ਪੁਰਾ ਪੁਰਾ ਕੰਮ ਲੈ,ਫੇਰ ਰੰਜ ਤੈਥੋਂ ਦੂਰ ਰਹੇਗਾ। ਹੁਸ਼ਿਆਰ ਤੇ ਸਿਆਨਪ ਤੋਂ ਕੰਮ ਲੈ ਫੇਰ ਖੁਸ਼ੀ ਤੇਰੇ ਪਾਸ ਬਹੁਤਾ ਚਿਰ ਠਹਿਰਿਆ ਕਰੇਗੀ।

ਤੇਰੀ ਉਮਰ ਦਾ ਹਰੇਕ ਖਿਨ ਤੈਨੂੰ ਦੁੱਖ ਪੁਚਾਉਣ ਵਾਲਾ ਹੋ ਸਕਦਾ ਹੈ, ਪਰ ਖੁਸ਼ੀ ਦੇ ਘਰ ਨੂੰ ਜਾਣ ਵਾਲੇ