ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੬)

ਪੱਲੇ ਮਾਲ, ਔਲਾਦ ਹੈ, ਵਹੁਟੀਆਂ ਵੀ,
ਕੇਹੇ ਸੁਖੀ ਹਨ, ਜਿਨਾਂ ਦੀਆਂ ਗੋਰੀਆਂ ਨੇ।
ਹਾਇ ਭਗਤ ਹੁੰਦਾ! ਕੀਤਾ ਰੱਬ ਨੇ ਕੀ?
ਗੱਲਾਂ ਸੋਹਣਿਆ ਏਹ ਅਕਲੋਂ ਕੋਰੀਆਂ ਨੇ।
ਸੋਚ ਸਮਝ ਹੈ ਬਖ਼ਸ਼ਦਾ ਦਾਤ ਸਭ ਨੂੰ,
ਜਿਦੇ ਹੱਥ ਸੰਸਾਰ ਦੀਆਂ ਚੋਰੀਆਂ ਨੇ।
ਨਿਰਬਲਤਾਈ ਵੱਡੀ ਤੇਰੀ 'ਕਾਮਨਾ' ਹੈ,
ਇਸ ਨੂੰ ਵੱਸ ਕਰ ਬਣ ਬਲਵਾਨ ਫਿਰ ਤੂੰ।
ਜੇਕਰ ਆਤਮਾ ਤੇਰਾ ਬਲਵਾਨ ਹੋਵੇ,
ਦੋ ਜਹਾਨ ਅੰਦਰ ਪਾਵੇਂ ਮਾਨ ਫਿਰ ਤੂੰ।
ਹਰ ਇਕ ਕੰਮ ਵਿਚ ਅਕਲ ਤੋਂ ਰਾਇ ਪੁੱਛੇ,
ਸਦਾ ਪਰਖ ਲੈਸੇਂ ਲਾਭ ਹਾਨ ਫਿਰ ਤੂੰ।
"ਚਰਨ" ਮਾਰ ਕਰ ਦੂਰ ਕਮਜ਼ੋਰੀਆਂ ਨੂੰ,
ਹੋ ਬਲਵਾਨ,ਪਖ ਆਪਣੀ ਸ਼ਾਨ ਫਰ ਤੂੰ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:-

(੧) ਕਾਹੂੰ ਦੀਨੇ ਪਾਟ ਪਟੰਬਰ ਕਾਹੀ ਪਲਘ ਨਿਵਾਰਾ॥
ਕਾਹੂੰ ਗੁਰੀ ਗੋਦਰੀ ਨਾਹੀ ਕਾਹੂੰ ਖਾਨ ਪਰਾਰਾ॥
(੨) ਰੁਖੀ ਸੁਖੀ ਖਾਇ ਕੇ ਠੰਢਾ ਪਾਣੀ ਪੀ।
ਫਰੀਦਾ ਵੇਖ ਪਰਾਈ ਚੋਪੜੀ ਨਾ ਤਰਸਾਈਂ ਜੀ।

੩੬-ਦੁੱਖ

ਹੇ ਮਨੁੱਖ! ਨੇਕੀਆਂ ਕਰਨ ਵਿਚ ਤੂੰ ਕਮਜ਼ੋਰ ਤੇ ਨਿਰਬਲ ਹੈਂ,ਖੁਸ਼ੀ ਵਿਚ ਬੀ ਤੂੰ ਇਕ ਰਸ ਨਹੀਂ ਰਹਿੰਦਾ,