ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

ਗੱਲਾਂ ਦੀ ਆਸ ਕਰਦੇ ਹਾਂ।

ਮੌਤ ਪਾਸੋਂ ਮੂਰਖ ਡਰਦੇ ਹਨ ਅਤ ਸਦਾ ਜੀਉਂਦੇ ਰਹਿਣ ਦੀ ਚਾਹ ਬਿਅਕਲ ਕਰਦੇ ਹਨ। ਤੈਨੂੰ ਆਪਣੇ ਜੀਵਨ ਦਾ ਕੇਹੜਾ ਹਿੱਸਾ ਮੁੜ ਪਰਾਪਤ ਕਰਨ ਦੀ ਚਾਹ ਹੈ? ਕੀ ਤੈਨੂੰ ਜੁਅ ਨੀ ਭਾਉਂਦੀ ਹੈ? ਕੀ ਤੂੰ ਭੋਗ ਬਿਲਾਸ ਦੇ ਆਨੰਦ ਪਸੰਦ ਕਰਦਾ ਹੈਂ? ਕੀ ਤੈਨੂੰ ਬੁਢਾਪਾ ਚੰਗਾ ਲਗਦਾ ਹੈ? ਫੇਰ ਤਾਂ ਮਾਨੋ ਤੂੰ ਨਿਰਬਲਤਾ ਅਤੇ ਕਮਜ਼ੋਰੀ ਦਾ ਆਸ਼ਕ ਹੈਂ।

ਕਹਿੰਦੇ ਹਨ ਕਿ ਚਿੱਟੇ ਵਾਲਾਂ ਦੀ ਇੱਜ਼ਤ ਹੁੰਦੀ ਹੈ, ਏਸ ਵਾਸਤੇ ਬੁੱਢੇ ਲੋਕਾਂ ਨੂੰ ਲੋਕ ਮਾਨ ਤੇ ਅਦਬ ਦੀ ਨਜ਼ਰ ਨਾਲ ਦੇਖਦੇ ਹਨ, ਪਰ ਨੇਕੀ ਨਾਲ ਜੁਆਨੀ ਦਾ ਰੂਪ ਵੀ ਦੁਨਾ ਹੋ ਜਾਂਦਾ ਹੈ ਅਤੇ ਨੇਕੀ ਤੋਂ ਸੱਖਣਾ ਬੁਢੇਪਾ ਆਦਮੀ ਦੇ ਆਤਮਾ ਦੇ ਦੁੱਖ ਨੂੰ ਦਸ ਗੁਣਾਂ ਕਰ ਦੇਂਦਾ ਹੈ।

ਤੂੰ ਜੁਆਨੀ ਵਿਚ ਨੇਕ ਤੇ ਭਲਾ ਬਣ, ਬੁਢੇਪੇ ਵਿੱਚ ਤੇਰੀ ਇੱਜ਼ਤ ਹੋਵੇਗੀ ਅਤੇ ਪ੍ਰਲੋਕ ਵਿਚ ਤੈਨੂੰਮਾਨ ਮਿਲੇਗਾ।

ਬੈਂਤ:-ਜੀਵੋ ਲਖ ਵਰਿਹਾਂ, ਜਾਂ ਕਰੋੜ ਵਰਿਹਾਂ,
ਇਸਤੋਂ ਵੱਧ ਜੀਵੋ, ਫਿਰ ਭੀ ਅੰਤ ਮਰਨਾ।
ਬੀਤੀ ਉਮਰ ਨੇਕੀ, ਓਨ੍ਹਾਂ ਲਈ ਤਾਂ ਹੈ
ਮਾਨੋ ਪਹੁੰਚਣਾ ਚਰਨ ਭਗਵੰਤ ਮਰਨਾ।
ਅਹੋ ਭਾਗ ਹਨ ਜੇਕਰ ਨਸੀਬ ਹੋਵੇ,
ਅੰਦਰ ਗ੍ਰਹਿਸਤ ਰਹਿਕੇ ਵਾਂਗਰ ਸੰਤ ਮਰਨਾ
ਪਾਪਾਂ ਲਈ ਜੀਉਣਾ ਕੇਹੜੇ ਕੰਮ ਬੀਬਾ!
ਚੰਗਾ ਏਸ ਨਾਲੋਂ ਸੋਭਾਵੰਤ ਮਰਨਾ