ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੧)

ਉਮਰਾਂ ਬਹੁਤ ਲੰਮੀਆਂ ਵੇਖਕੇ ਤੂੰ ਈਰਖਾ ਨਾ ਕਰ, ਸਗੋਂ ਓਹਨਾਂ ਪਾਸੋਂ ਸਿੱਖ ਕਿ ਜੀਵਨ ਦੀ ਪਵਿੱਤਤਾ ਤੇ ਸਾਦਾ ਤ੍ਰੀਕਿਆਂ ਨਾਲ ਰਹਿਣ ਕਰਕੇ ਲੰਮੀ ਉਮਰ, ਹਾਸਲ ਹੋ ਸਕਦੀ ਹੈ। ਜੇਕਰ ਤੂੰ ਨੇਕੀਆਂ ਕਰਨੀਆਂ ਤੇ ਚੰਗੇ ਕੇ ਨਾਲ ਜੀਵਨ ਬਿਤਾਉਣ ਦੀ ਜਾਚ ਜਾਣਦਾ ਹੈਂ ਤਾਂ ਤੇਰੇ ਵਸਤੇ ਥੋੜੀ ਉਮਰ ਹੀ ਬਤੇਰੀ ਹੈ।

ਜ਼ਾਲਮ ਆਦਮੀ ਜਾਣਦਾ ਹੈ ਕਿ ਓਹ ਆਪਣੇ ਧੱਕੇ ਨਾਲ ਕੇਵਲ ਥੋੜੇ ਦਿਨਾਂ ਦਾ ਆਨੰਦ ਹੀ ਪ੍ਰਾਪਤ ਕਰ ਸਕਦਾ ਹੈ,ਪਰ ਫੇਰ ਵੀ ਓਹ ਅਪਣੇ ਜ਼ੋਰ ਨਾਲ ਲੋਕਾਂ ਨੂੰ ਗੁਲਾਮੀ ਬਣਾਉਣ ਦਾ ਯਤਨ ਕਰਦਾ ਹੈ। ਪਰ ਜੇਕਰ ਓਹ ਅਮਰ ਹੋਵੇ ਤਾਂ ਕੀ ਜਾਣੀਏਂ ਕਿ ਹੋਰ ਕੀ ਕੁਝ ਨ ਕਰ ਛੱਡੇ।

ਜ਼ਿੰਦਗੀ ਵਿਚ ਜੋ ਕੁਝ ਤੈਨੂੰ ਮਿਲਿਆ ਹੈ ਤੇਰੇ ਵਾਸਤੇ ਓਹੋ ਬਹੁਤੇਰਾ ਹੈ, ਪਰ ਤੂੰ ਕੁਝ ਸੋਚ ਦਾ ਨਹੀਂ। ਹੇ ਬੰਦੇ? ਤੈਨੂੰ ਏਸ ਨਾਲੋਂ ਵਧੀਕ ਲੋੜ ਤਾਂ ਨਹੀਂ ਹੈ, ਪਰ ਤੂੰ ਲਾਲਚੀ ਅਤੇ ਮੂਰਖ ਹੈਂ। ਤੂੰ ਆਪਨੇ ਧਨ ਨੂੰ ਐਉਂ ਖਰਚ ਕਰਦਾ ਹੈਂ; ਮਾਨੋ ਤੇਰੇ ਪਾਸ ਬਹੁਤ ਖਜ਼ਾਨਾ ਹੈ, ਫੇਰ ਬੀ ਤੂੰ ਰੱਦਾ ਹੈ ਕਿ ਬੀਤ ਚੁਕਾ ਸਮਾ ਅਤੇ ਖਰਚ ਹੋ ਚਕੀ ਚੀਜ਼ ਮੁੜ ਮੇਰੇ ਪਾਸ ਕਿਉਂ ਨਹੀਂ ਆ ਜਾਂਦੀ? ਯਾਦ ਰੱਖ ਕਿ ਆਦਮੀ ਮਾਲ ਧਨ ਬਹੁਤ ਹੋ ਜਾਣ ਨਾਲ ਸ਼ਾਹੂਕਾਰ ਨਹੀਂ ਬਣਦਾ, ਸਗੋਂ ਬੱਚਤ ਅਤੇ ਹਰ ਚੀਜ਼ - ਯੋਗ ਵਰਤਣ ਨਾਲ। ਸਿਆਣਾ ਆਦਮੀ ਆਪਣੇ ਜੀਵਨ ਦੀ ਪਹਿਲੀ ਘੜੀ ਤੋਂ ਹੀ ਆਪਣਾ ਨੀਯਤ ਕਰਮ ਕਰਨ ਲੱਗ ਜਾਂਦਾ ਹੈ, ਪਰ ਮੂਰਖ ਵਾਸਤੇ ਉਮਰਾ ਦਾ ਅੰਤਲਾ