ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਵਧੀਕ ਲਾਭਕਤੀ ਬਣਾ ਸਕਦਾ ਹੈ। ਲੰਮੀ ਉਮਰ ਤੇਰੇ ਕਿਸ ਕੰਮ ਆ ਸਕਦੀ ਹੈ? ਕੀ ਤੇ ਹੋਰਾਂ ਬੁਰਿਆਈਆਂ ਕਰਨੀਆਂ ਚਾਹੁੰਦਾ ਹੈ? ਬਾਕੀ ਰਿਹਾ ਨੇਕੀ ਦੀ ਬਾਬਤ, ਤਾਂ ਜਿਸ ਨੇ ਤੇਰੇ ਜੀਵਨ ਦੀ ਮਿਆਦ ਮੁਕਰਰ ਕੀਤੀ ਹੈ ਕੀ ਓਹ ਓਸਦੇ ਫਲਾਂ ਨਾਲ ਖੁਸ਼ ਨਾਂ ਹੋਵੇ?

ਹੇ ਗਮਾਂ ਨੂੰ ਪਸੰਦ ਕਰਨ ਵਾਲੇ ਮਨੁੱਖ। ਤੂੰ ਕਹਦੇ ਵਾਸਤੇ ਬਹੁਤਾ ਚਿਰ ਜਿਉਂਦਾ ਰਹਿਣਾ ਚਾਹੁੰਦਾ ਹੈਂ? ਕੀ ਖਾਣ, ਪੀਣ, ਖੇਡਣ, ਕੁੱਦਣ ਅਤੇ ਦੁਨੀਆਂ ਦੇ ਆਨੰਦ ਮਜ਼ੇ ਲਟਣ ਲਈ? ਏਹ ਤਾਂ ਤੂੰ ਕਈ ਵਰਿਆਂ ਤੋਂ ਕਰ ਰਿਹਾ ਹੈ। ਕੀ ਘੜੀ ਮੁੜੀ ਓਹੋ ਕੰਮ ਕਰਨ ਨਾਲ ਤੇਰਾ ਦਿਲ ਉੱਕਤ ਨਹੀਂ ਜਾਂਦਾ? ਕੀ ਏਹ ਬਿਲਕੁਲ ਨਿਸ ਫਲ ਅਤੇ ਵਾਹਯਾਤ ਨਹੀਂ ਹੈ?

ਕੀ ਤੂੰ ਲੰਮੀ ਉਮਰ ਏਸ ਵਾਸਤੇ ਚਾਹੁੰਦਾ ਹੈ ਕਿ ਨੇਕੀ ਅਤੇ ਸਿਆਣਪ ਵਿਚ ਤਾਂ ਕੀ ਕਰਾਂ? ਸੋਚ, ਤੂੰ ਹੋਰ ਕ ਜਾਣਨਾ ਚਾਹੁੰਦਾ ਹੈਂ, ਤੈਨੂੰ ਹੋਰ ਕੁਝ ਕੌਣ ਸਿਖਾਏਗਾ? ਜੋ ਕੁਝ ਤੇਰੇ ਪਾਸ ਹੈ ਤਾਂ ਉਸਨੂੰ ਵੀ ਚੰਗੇ ਵਰਤਣ ਵਿਚ ਨਹੀਂ ਆਉਂਦਾ | ਏਸ ਵਾਸਤੇ ਏਸ ਗੱਲ ਦੀ ਸ਼ਿਕੈਤ ਨਾ ਕਰ ਕਿ ਮੈਨੂੰ ਹੋਰ ਨਹੀਂ ਮਿਲਦਾ। ਜੋ ਵਿੱਦਯਾ ਦੇ ਘਾਟੇ ਦੀ ਚਿੰਤਾ ਨਾ ਕਰ, ਕਿਉਂਕਿ ਏਹ ਤੇਰੇ ਨਾਲ ਹੀ ਬਰਬਾਦ ਹੋ ਜਾਵੇਗੀ। ਤੂੰ ਏਥੇ ਈਮਾਨਦਾਰੀ ਨਾਲ ਉਮਰ ਬਿਤਾ,ਅਗਲੇ ਜਹਾਨ ਵਿੱਚ ਤੈਨੂੰ ਵਿੱਦੜਾ ਤੇ ਹੁਨਰ ਬਹੁਤ ਮਿਲੇ ਜਾਣਗੇ। ਕਾਵਾਂ ਤੇ ਹੋਰਨਾਂ ਦੀਆਂ