ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

ਸਮਾਂ ਆਵੇ ਭੁਗਤ ਲੈ, ਜਿੱਥੇ ਕੋਈ ਐਸੀ ਵੈਸੀ ਗੱਲ ਨਾ ਹੋਵੇ ਓਥੇ ਸਾਰਿਆਂ ਨਾਲੋਂ ਵਧੀਕ ਖਤਰਾ ਸਮਝ।

ਤੂੰ ਖੋਰੀ ਬਿਸਤਰੇ ਉਤੇ ਵੱਡੇ ਅਰਾਮ ਨਾਲ ਸੌਂ ਸਕਦਾ ਹੈ, ਪਰ ਜਿਸ ਵੇਲੇ ਤੂੰ ਫੁੱਲਾਂ ਦੀ ਸੇਜਾ ਉਤੇ ਸਵੇਂ, ਓਸ ਵੇਲੇ ਕੰਡਿਆਂ ਵਾਲੇ ਬਿਸਤਰੇ ਦਾ ਵੀ ਧਿਆਨ ਕਰ ਲਿਆ ਕਰ।

ਬਦਨਾਮੀ ਦੇ ਜੀਊਣ ਨਾਲ ਨੇਕੀ ਦਾ ਮਰਨਾ ਸੌ ਦਰਜੇ ਚੰਗਾ ਹੈ। ਇਸ ਵਾਸਤੇ ਜਦ ਤਕ ਜੀਉਣਾ ਫਰਜ਼ ਹੈ ਜਿਉਂਦੇ ਰਹਿਣ ਦਾ ਯਤਨ ਕਰ। ਜਦ ਤਕ ਏਸ ਜ਼ਿੰਦਗੀ ਤੋਂ ਦੂਜਿਆਂ ਦਾ ਭਲਾ ਹੋ ਸਕਦਾ ਹੈ ਤੂੰ ਉਸਨੂੰ ਕਾਇਮ ਰਹਿਣ ਦੇਹ।

ਮੋਹਲਤ ਨਾ ਹੋਣ ਦੀ ਸ਼ਿਕੈਤ ਮੁਰਖ ਅੱਗੇ ਨਾਂ ਕਰ, ਏਸ ਗਲ ਨੂੰ ਯਾਦ ਰੱਖ, ਜਿਉਂ ਜਿਉਂ ਤੇਰੀ ਉਮਰ ਘਟ ਹੁੰਦੀ ਜਾਵੇਗੀ ਤਿਉਂ ਤਿਉਂ ਤੇਰੇ ਫਿਕਰ ਵੀ ਘਟਦੇ ਜਾਣਗੇ।

ਜ਼ਿੰਦਗੀ ਦਾ ਜਿੰਨਾ ਹਿੱਸਾ ਬੀਤ ਗਿਆ ਹੈ ਏਸਦੇ ਨਿਸਫਲ ਅਤੇ ਅੱਫਲ ਬੀਤ ਗਏ ਹਿੱਸ ਦਾ ਅੰਦਾਜ਼ਾ ਕਰ, ਤੇ ਵੇਖ ਕਿ ਬਾਕੀ ਕੀ ਰਹਿ ਜਾਂਦਾ ਹੈ? ਬਚਪਣੇ ਅਤੇ ਬਾਣੇ ਦੇ ਸਮੇਂ ਦਾ ਖ਼ਿਆਲ ਕਰ, ਕੁਝ ਸਮਾ ਸੋਣ ਵਿਚ ਲੰਘ ਗਿਆ, ਕੁਝ ਹਿੱਸਾ ਦੁਖ ਤੇ ਰੋਗ ਦੀ ਭੇਟਾ ਹੋ ਗਿਆ, ਬਹੁਤ ਸਾਰਾ ਸਮਾਂ ਧੋਖੇ, ਫਰੇਬ ਤੇ ਪਾਪਾਂ ਵਿਚ ਲੰਘ ਗਿਆ, ਏਹ ਕੁਝ ਕੱਢਕੇ ਬਾਕੀ ਕਿੰਨਾ ਸਮਾਂ ਹੈ ਜੋ ਤੂੰ ਚੰਗੇ ਤੇ ਨੇਕ ਕੰਮਾਂ ਵਿਚ ਖਰਚ ਕੀਤਾ ਹੈ? ਜਿਸਨੇ ਤੈਨੂੰ ਇਹ ਜੀਵਨ ਬਖਸ਼ਿਆ ਹੈ, ਉਹ ਏਸਨੂੰ ਛੋਟੀ ਕਰਕੇ