ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਚੰਗਾ ਸੀ” ਜਾਂ “ਜੇਕਰ ਮੈਂ ਬਾਲਪਣੇ ਵਿਚ ਹੀ ਮਰ ਜਾਂਦਾ ਤਾਂ ਚੰਗਾ ਹੁੰਦਾ” ਅਤੇ ਨਾ ਹੀ ਆਪਣੇ ਸਿਰਜਨਹਾਰ ਅੱਗੇ ਪ੍ਰਸ਼ਨ ਕਰ ਕਿ “ਜੇ ਮੈਂ ਨਾ ਹੁੰਦਾ ਤਾਂ ਦੁਨੀਆਂ ਵਿਚ ਕੀ ਘਾਟਾ ਪੈ ਚਲਿਆ ਸੀ?” ਨੇਕੀ ਕਰਨੀ ਤੇਰੇ ਅਧਿਕਾਰ ਵਿੱਚ ਹੈ, ਨੇਕੀ ਤੋਂ ਸੰਞੇ ਹੋਣਾ ਇੱਕ ਵੱਡੀ ਸ਼ਾਮਤ ਹੈ। ਜੇਕਰ ਤੇਰਾ ਰੋਣਾ ਤੇ ਸ਼ੋਕ ਕਰਨਾ ਸੱਚਾ ਵੀ ਹੋਵੇ ਤਾਂ ਵੀ ਮਾਨੋ ਤੂੰ ਆਪਣੇ ਮੁੰਹੋਂ ਆਪਣੇ ਆਪ ਨੂੰ ਬੁਰਾ ਕਹਿੰਦਾ ਹੈ। ਜੇਕਰ ਮੱਛੀ ਨੂੰ ਪਤਾ ਹੋਵੇ ਕਿ ਬੋਟੀ ਦੇ ਮਗਰ ਕੰਡੀ ਹੈ। ਤਾਂ ਕੀ ਉਹ ਉਸਨੂੰ ਖਾਵੇਗੀ? ਜੇ ਸ਼ੇਰ ਨੂੰ ਇਹ ਪਤਾ ਲਗ ਜਾਵੇ ਕਿ ਜੰਗਲੇ ਦੇ ਅੰਦਰ ਕਮਾਨੀਆਂ ਹਨ ਤਾਂ ਕੀ ਓਹ ਉਸਦੇ ਅੰਦਰ ਵੜੇਗਾ? ਏਸੇ ਤਰਾਂ ਜੇਕਰ ਆਤਮਾ ਏਸ ਮਿੱਟੀ ਦੇ ਸਰੀਰ ਨਾਲ ਹੀ ਮਰ ਜਾਣ ਵਾਲਾ ਹੁੰਦਾ ਤਾਂ ਆਦਮੀ ਕਦੇ ਵੀ ਜਿਉਂਦੇ ਰਹਿਣ ਦਾ ਅਭਿਲਾਖੀ ਨਾਂ ਹੁੰਦਾ? ਅਤੇ ਨਾ ਹੀ ਵਾਹਿਗੁਰੂ ਏਸਨੂੰ ਪੈਦਾ ਕਰਦਾ। ਏਸ ਵਾਸਤੇ ਇਹ ਯਾਦ ਰਖ ਕਿ ਏਸ ਅਸਥਿਰ ਸਰੀਰ ਨੂੰ ਤਿਆਗਕੇ ਵੀ ਤੇਰਾ ਆਤਮਾ ਜੀਵਤ ਰਹੇਗਾ?

ਜਿਸ ਤਰਾਂ ਕੈਦੀ ਪੰਛੀ ਪਿੰਜਰੇ ਦੇ ਅੰਦਰ ਫੜ ਫੜ ਕਰਕੇ ਸਰੀਰ ਤੇ ਖੰਭਾਂ ਨੂੰ ਖਰਾਬ ਨਹੀਂ ਕਰਦਾ, ਏਸੇ ਤਰਾਂ ਤੂੰ ਵੀ ਆਪਣੀ ਵਰਤਮਾਨ ਹਾਲਤ ਵੇਖਕੇ ਟਪ ਟਪ ਨਾ ਕਰ, ਸਗੋਂ ਇਸਨੂੰ ਆਪਣੀ ਮਿਟ ਚੁਕ ਕਿਸਮਤ ਸਮਝ ਕੇ ਏਸੇ ਤੇ ਸਬਰ ਕਰ। ਭਾਵੇਂ ਭਾਣਾ ਮੰਨਣ ਦੇ ਰਸਤੇ ਵੱਡੇ ਔਖੇ ਅਤੇ ਵਿੰਗੇ ਟੇਢੇ ਹਨ, ਪਰ ਫੇਰ ਵੀ ਅਜਿਹੇ ਨਹੀਂ ਹਨ ਕਿ ਆਦਮੀ ਏਹਨਾਂ ਤੋਂ ਪਾਰ ਨਾ ਲੰਘ ਸਕੇ। ਜਿਸ ਤਰਾਂ ਦਾ