ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)

ਬੈਂਤ:-

ਤੇਰਾ ਆਤਮਾ ਕਿਰਨ 'ਪ੍ਰਭੂ*[1] ਭਾਨ' ਦੀ ਹੈ,
ਸ਼ਕਤੀ ਏਸਦੇ ਅੰਦਰੇ ਢੇਰ ਹੈ ਵੇ।
ਹੈ ਪ੍ਰਤੱਖ ਸ਼ਕਤੀ, ਅੱਖੀ ਆਤਮਾ ਦੀ,
ਜਾਂਦੀ ਲੱਖ ਕੋਹਾਂ ਬਿਨਾਂ ਦੇਰ ਹੈ ਵੇ।
ਏਹ ਹੈ ਸੁਖਛਮ, ਪਾਕ, ਬੇਐਬ, ਨਿਰਮਲ,
ਤੇ ਬ੍ਰਹਮੰਡ ਸਾਰਾ ਇਸਦਾ ਘੇਰ ਹੈ ਵੇ।
ਜੀਵ, ਈਸ਼ ਹਨ ਇੱਕ, ਕੋ ਫ਼ਰਕ ਨਾਹੀਂ,
ਰਤਾ ਸਮਝ ਦਾ ਹੀ ਹੇਰ ਫੇਰ ਹੈ ਵੇ।
ਜੇਕਰ ਆਤਮਾ ਹੈ ਤੇਰੇ ਵੱਸ ਤਾਂ ਫਿਰ,
ਸਮਝ ਜਿੱਤਿਆ ਤੂੰ ਦੋ ਜਹਾਨ ਨੂੰ ਹੈ।
ਓਹ ਹੈ ਭਗਤ ਜਿਸ ਹੌਸਲੇ ਨਾਲ ਸਿੱਧਾ,
ਕੀਤਾ ਮਾਰਕੇ ਇਸ ਆਕੜ-ਖਾਨ ਨੂੰ ਹੈ।
ਨਿਰਮਲ ਰੱਖ ਜਪ ਨਾਮ ਅਰ ਨੇਕੀਆਂ ਵੀ
ਕਰਕੇ, ਉੱਚ ਕੀਤਾ ਇਸਦੀ ਸ਼ਾਨ ਨੂੰ ਹੈ।
'ਚਰਨ' ਪ੍ਰਭੂ ਜਿਸ ਆਤਮਾ ਵਿਚ ਚੱਖੇ,
ਵਿਚ ਦੋ ਲੋਕ ਪਾਇਆ ਉਸਨੇ ਮਾਨ ਨੂੰ ਹੈ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:-

(੧) ਮਨਿ ਜੀਤੈ ਜਗ ਜੀਤ।
(੨) ਜਿਨੀ ਆਤਮ ਚੀਨਿਆ ਪ੍ਰਮਾਤਮ ਸੋਈ!
ਏਕੋ ਅਮਿਤ ਬਿਰਖ ਹੈ ਫਲ ਅੰਮ੍ਰਿਤ ਹੋਈ।


  1. ਸੂਰਜ